- Updated: May 28, 2026 04:35 PM
ਅੰਮ੍ਰਿਤਸਰ 'ਚ ਡਿਊਟੀ 'ਤੇ ਜਾ ਰਹੇ ਸਕੂਟੀ ਸਵਾਰ ਏਐਸਆਈ ਜੋਗਾ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਅੱਤਵਾਦੀ ਸੰਗਠਨ 'ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ' (TTH) ਨੇ ਇਸ ਹੱਤਿਆਕਾਂਡ ਦੀ ਜ਼ਿੰਮੇਵਾਰੀ ਲੈਂਦਿਆਂ ਸੋਸ਼ਲ ਮੀਡੀਆ 'ਤੇ 8 ਸਕਿੰਟ ਦੀ ਇੱਕ ਵੀਡੀਓ ਜਾਰੀ ਕੀਤੀ ਹੈ। ਸੂਤਰਾਂ ਅਨੁਸਾਰ ਵੀਡੀਓ ਵਿੱਚ ਹਮਲਾਵਰਾਂ ਨੇ ਘਾਤ ਲਗਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਆਪਣੀ ਪਛਾਣ ਗੁਪਤ ਰੱਖਣ ਲਈ, ਹਮਲਾਵਰਾਂ ਨੇ ਜਾਰੀ ਕੀਤੀ ਵੀਡੀਓ ਵਿੱਚ ਆਪਣੀ ਬਾਈਕ ਅਤੇ ਪੈਰਾਂ ਵਾਲੇ ਹਿੱਸੇ ਨੂੰ ਲੁਕਾ (hide) ਦਿੱਤਾ ਹੈ।
ਇਸ ਘਟਨਾ ਨੂੰ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਅਜੇ ਤੱਕ ਨਕਾਬਪੋਸ਼ ਕਾਤਲਾਂ ਦਾ ਕੋਈ ਸੁਰਾਗ ਨਹੀਂ ਲਗਾ ਸਕੀ ਹੈ। ਐਸਐਚਓ ਮਜੀਠਾ ਰਣਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਸ ਘਟਨਾ ਨੂੰ ਪੂਰੀ ਯੋਜਨਾਬੰਦੀ ਨਾਲ ਅੰਜਾਮ ਦਿੱਤਾ ਹੈ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।