‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨਾਲ PM ਮੋਦੀ ਨੇ ਕੀਤੀ ਗੱਲਬਾਤ,ਕਿਹਾ -‘ਪੰਜਾਬ ‘ਚ ਚਲਾਈ ਜਾ ਰਹੀ ਨਸ਼ਿਆਂ ਖਿਲਾਫ ਮੁਹਿੰਮ ਸ਼ਲਾਘਾਯੋਗ’

‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨਾਲ PM ਮੋਦੀ ਨੇ ਕੀਤੀ ਗੱਲਬਾਤ,ਕਿਹਾ -‘ਪੰਜਾਬ ‘ਚ ਚਲਾਈ ਜਾ ਰਹੀ ਨਸ਼ਿਆਂ ਖਿਲਾਫ ਮੁਹਿੰਮ ਸ਼ਲਾਘਾਯੋਗ’

ਅੱਜ ਯਾਨੀ 30 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨਾਲ ਗੱਲਬਾਤ ਕੀਤੀ। ਮਨ ਕੀ ਬਾਤ ਦਾ 103ਵਾਂ ਐਪੀਸੋਡ ਸਵੇਰੇ 11 ਵਜੇ ਪ੍ਰਸਾਰਿਤ ਕੀਤਾ ਗਿਆ। ਪ੍ਰੋਗਰਾਮ ਵਿਚ ਪੀਐਮ ਮੋਦੀ ਨੇ ਸ਼ਹੀਦਾਂ ਦੇ ਸਨਮਾਨ ਵਿਚ ‘ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਚਲਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ- ਅੱਜ ਦੇਸ਼ ਵਿਚ ਅੰਮ੍ਰਿਤ ਮਹੋਤਸਵ ਦੀ ਗੂੰਜ ਹੈ, 15 ਅਗਸਤ ਨੇੜੇ ਹੀ ਹੈ। ਸ਼ਹੀਦ ਨਾਇਕਾਂ ਅਤੇ ਨਾਇਕਾਵਾਂ ਨੂੰ ਸਨਮਾਨਿਤ ਕਰਨ ਲਈ ‘ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

ਇਸ ਤਹਿਤ ਸਾਡੇ ਸ਼ਹੀਦਾਂ ਦੀ ਯਾਦ ਵਿਚ ਦੇਸ਼ ਭਰ ਵਿਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਸ਼ਖ਼ਸੀਅਤਾਂ ਦੀ ਯਾਦ ਵਿਚ ਦੇਸ਼ ਦੀਆਂ ਲੱਖਾਂ ਪਿੰਡਾਂ ਦੀਆਂ ਪੰਚਾਇਤਾਂ ਵਿਚ ਵਿਸ਼ੇਸ਼ ਸ਼ਿਲਾਲੇਖ ਵੀ ਲਗਾਏ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪੂਰਾ ਦੇਸ਼ 'ਹਰ ਘਰ ਤਿਰੰਗਾ ਅਭਿਆਨ' ਲਈ ਇਕੱਠੇ ਹੋਇਆ ਸੀ। ਇਸੇ ਤਰ੍ਹਾਂ ਇਸ ਵਾਰ ਵੀ ਅਸੀਂ ਹਰ ਘਰ 'ਤੇ ਤਿਰੰਗਾ ਲਹਿਰਾਉਣਾ ਹੈ ਅਤੇ ਇਸ ਪਰੰਪਰਾ ਨੂੰ ਜਾਰੀ ਰੱਖਣਾ ਹੈ।
ਪੀਐਮ ਨੇ ਕਿਹਾ- ਇਸ ਸਮੇਂ ਸਾਵਣ ਦਾ ਮਹੀਨਾ ਚੱਲ ਰਿਹਾ ਹੈ।

ਸਾਵਣ ਮਹਾਦੇਵ ਦੀ ਪੂਜਾ ਦੇ ਨਾਲ-ਨਾਲ ਹਰਿਆਲੀ ਅਤੇ ਖੁਸ਼ਹਾਲੀ ਨਾਲ ਜੁੜਿਆ ਹੋਇਆ ਹੈ। ਇਸ ਦੀ ਬਹੁਤ ਮਹੱਤਤਾ ਰਹੀ ਹੈ। ਸਾਵਣ ਦੇ ਝੂਲੇ, ਸਾਵਣ ਮਹਿੰਦੀ, ਸਾਵਣ ਦੇ ਤਿਉਹਾਰ ਦਾ ਅਰਥ ਹੈ ਆਨੰਦ ਅਤੇ ਖੁਸ਼ੀ ਹੈ। ਪੀਐਮ ਮੋਦੀ ਨੇ ਮਨ ਕੀ ਬਾਤ ਵਿਚ ਪੰਜਾਬ ਦੀ ਵੀ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚਲਾਈ ਜਾ ਰਹੀ ਨਸ਼ਿਆਂ ਖਿਲਾਫ਼ ਮੁਹਿੰਮ ਸ਼ਲਾਘਾਯੋਗ ਹੈ, ਇਸ ਮੁਹਿੰਮ 'ਚ ਨੌਜਵਾਨਾਂ ਦੀ ਸ਼ਮੂਲੀਅਤ ਹੋਰ ਉਤਸ਼ਾਹ ਵਧਾ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਇਸ ਮੁਹਿੰਮ ਨੂੰ ਚਲਾ ਰਹੀਆਂ ਹਨ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੋਵੇਗਾ। ਸਾਨੂੰ ਸਾਰਿਆਂ ਨੇ ਮਿਲ ਕੇ ਨਸ਼ਿਆਂ ਨੂੰ ਖਤਮ ਕਰਨਾ ਹੈ। ਭਾਰਤ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਦੇ ਚੁੰਗਲ ਤੋਂ ਬਚਾਉਣ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਲਈ ਹਰ ਪੱਧਰ 'ਤੇ ਸਾਂਝੇ ਤੌਰ 'ਤੇ ਯਤਨ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਲੋਕਾਂ ਨੇ ਹਿੰਮਤ ਨਹੀਂ ਹਾਰੀ ਸਾਰਿਆਂ ਨੇ ਮਿਲ ਕੇ ਲੜਾਈ ਲੜੀ। ਪ੍ਰਸ਼ਾਸਨ ਲੋਕਾਂ ਦੀ ਮਦਦ ਲਈ ਅੱਗੇ ਰਿਹਾ।