ਪਤੀ ਨੂੰ ਲਵ ਮੈਰਿਜ ਕਰਵਾਉਣ ਤੋਂ ਬਾਅਦ ਦੂਜੀ ਔਰਤ ਨਾਲ ਹੋਇਆ ਪਿਆਰ ਜਿਸ ਦੇ ਚੱਲਦੇ ਪਤਨੀ ਦਾ ਕੀਤਾ.

ਪਤੀ ਨੂੰ ਲਵ ਮੈਰਿਜ ਕਰਵਾਉਣ ਤੋਂ ਬਾਅਦ ਦੂਜੀ ਔਰਤ ਨਾਲ ਹੋਇਆ ਪਿਆਰ ਜਿਸ ਦੇ ਚੱਲਦੇ ਪਤਨੀ ਦਾ ਕੀਤਾ.

ਜਲੰਧਰ ਦੇ ਭੋਗਪੁਰ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਪਿੰਡ ਮਾਧੋਪੁਰ ਵਿਖੇ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ। ਮ੍ਰਿਤਕਾ ਦੀ ਪਹਿਚਾਣ ਪੂਨਮ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵਾਂ ਦੀ ਲਵ ਮੈਰਿਜ ਹੋਈ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ ਸੀ, ਜੋ ਹੁਣ ਚਾਰ ਸਾਲ ਦਾ ਹੋ ਗਿਆ ਹੈ।

ਪੂਨਮ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਆਹ ਤੋਂ ਦੋ ਸਾਲ ਬਾਅਦ ਸਹੁਰਾ ਪਰਿਵਾਰ ਉਨ੍ਹਾਂ ਦੀ ਧੀ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਿਆ। ਪੂਨਮ ਨੇ ਪਹਿਲਾਂ ਹੀ ਦੱਸਿਆ ਸੀ ਕਿ ਉਸ ਦੇ ਪਤੀ ਦੇ ਕਿਸੇ ਦੂਸਰੀ ਔਰਤ ਨਾਲ ਸਬੰਧ ਹਨ। ਇਸ ਤੋਂ ਬਾਅਦ ਹੌਲੀ ਹੌਲੀ ਘਰ ਵਿਚ ਲੜਾਈ ਹੋਣ ਲੱਗ ਪਈ।

ਪੂਨਮ ਦੇ ਪਿਤਾ ਨੇ ਅੱਗੇ ਦੱਸਿਆ ਕਿ ਪੂਨਮ ਨੇ ਆਪਣੇ ਸੱਸ ਸਹੁਰਾ ਤੇ ਜੇਠ ਨੂੰ ਵੀ ਆਪਣੇ ਪਤੀ ਦੀ ਕਰਤੂਤ ਬਾਰੇ ਦੱਸਿਆ, ਪਰ ਕਿਸੇ ਨੇ ਵੀ ਉਸ ਦੀ ਗੱਲ ਵੱਲ ਧਿਆਨ ਨਾ ਦਿਤਾ। ਇਸ ਤੋਂ ਬਾਅਦ ਉਸ ਦੇ ਘਰ ‘ਚ ਉਸ ਦੀ ਲਾਸ਼ ਮਿਲੀ, ਜਿਸ ਨੂੰ ਦੇਖਣ ‘ਤੇ ਉਸ ਦੇ ਗਲੇ ‘ਤੇ ਨਿਸ਼ਾਨ ਹਨ। ਇਨ੍ਹਾਂ ਨਿਸ਼ਾਨਾਂ ਨੂੰ ਦੇਖ ਕੇ ਲਗਦਾ ਹੈ ਕਿ ਉਸ ਦਾ ਗਲ ਘੁੱਟ ਕੇ ਕਤਲ ਕੀਤਾ ਗਿਆ ਹੈ।

ਭੋਗਪੁਰ ਪੁਲਿਸ ਨੇ ਪੂਨਮ ਦੇ ਪਤੀ ਪਰਮਜੀਤ ਬਾਂਸਲ, ਸਹੁਰਾ ਮੋਹਣ ਲਾਲ, ਸੱਸ ਮਨਪ੍ਰੀਤ ਕੌਰ ਤੇ ਜੇਠ ਮਨੋਜ ਕੁਮਾਰ ਖਿਲਾਫ਼ ਧਾਰਾ 302, 34 ਆਈਪੀਸੀ ਅਧੀਨ ਕੇਸ ਦਰਜ ਕਰ ਲਿਆ ਹੈ। ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਚਾਰ ਦੋਸ਼ੀਆਂ ਵਿੱਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋ ਦੀ ਭਾਲ ਜਾਰੀ ਹੈ। ਪੂਨਮ ਦਾ ਪਤੀ ਪਰਮਜੀਤ ਬੰਸਲ ਅਤੇ ਸਹੁਰਾ ਮੋਹਣ ਲਾਲ ਭੋਗਪੁਰ ਪੁਲਸ ਨੇ ਗ੍ਰਿਫਤਾਰ ਕਰ ਲਏ ਹਨ।