ਪੰਜਾਬ ਦੇ ਵੱਡੇ ਆਈ. ਪੀ. ਐੱਸ. ਅਫਸਰ ਨੇ ਨੌਕਰੀ ਛੱਡੀ , ਕਿਹਾ ''ਪਿੰਜਰੇ ''ਚੋਂ ਆਜ਼ਾਦ ਹੋਇਆ''

ਪੰਜਾਬ ਦੇ ਵੱਡੇ ਆਈ. ਪੀ. ਐੱਸ. ਅਫਸਰ ਨੇ ਨੌਕਰੀ ਛੱਡੀ , ਕਿਹਾ ''ਪਿੰਜਰੇ ''ਚੋਂ ਆਜ਼ਾਦ ਹੋਇਆ''

ਪੰਜਾਬ ਪੁਲਸ ਦੇ ਸੀਨੀਅਰ ਆਈ. ਪੀ. ਐੱਸ. ਅਧਿਕਾਰੀ (ਏ. ਡੀ. ਜੀ. ਪੀ. ਲਾ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ ਨੇ ਨੌਕਰੀ ਛੱਡ ਦਿੱਤੀ ਹੈ। ਉਨ੍ਹਾਂ ਨੇ 30 ਸਾਲ ਦੀ ਨੌਕਰੀ ਤੋਂ ਬਾਅਦ ਵੀ. ਆਰ. ਐੱਸ. (ਸਵੈ-ਇੱਛੁਕ ਸੇਵਾਮੁਕਤੀ) ਲਈ ਹੈ। ਉਨ੍ਹਾਂ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵੀ. ਆਰ. ਐੱਸ. ਲੈ ਕੇ ਉਹ ਖੁਦ ਨੂੰ ਪਿੰਜਰੇ ਤੋਂ ਆਜ਼ਾਦ ਮਹਿਸੂਸ ਕਰ ਰਹੇ ਹਨ। ਦੇਖਦੇ ਹਾਂ ਕਿਸਮਤ ਕਿੱਥੇ ਲੈ ਕੇ ਜਾਂਦੀ ਹੈ। ਗੁਰਿੰਦਰ ਸਿੰਘ ਢਿੱਲੋਂ 1997 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਹਨ। ਅਜਿਹੇ ਵੀ ਚਰਚੇ ਹਨ ਕਿ ਢਿੱਲੋਂ ਕਿਸੇ ਸਿਆਸੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। 

ਸੂਤਰਾਂ ਮੁਤਾਬਕ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਵੀ. ਆਰ. ਐੱਸ. ਲੈਣ ਲਈ ਜਿਹੜੀ ਫਾਈਲ ਪੰਜਾਬ ਸਰਕਾਰ ਨੂੰ ਭੇਜੀ ਗਈ ਸੀ, ਉਸ ਵਿਚ ਉਨ੍ਹਾਂ ਨੇ ਆਪਣੀ ਸਿਹਤ ਦਾ ਹਵਾਲਾ ਦਿੱਤਾ ਸੀ। ਇਹ ਵੀ ਪਤਾ ਲੱਗਾ ਹੈ ਕਿ ਢਿੱਲੋਂ ਨੇ ਇਸੇ ਸਾਲ ਮਈ ਵਿਚ ਰਿਟਾਇਰ ਹੋਣਾ ਸੀ।