ਰਾਘਵ ਚੱਢਾ ''ਤੇ ਮੰਡਰਾਇਆ FIR ਦਾ ਖ਼ਤਰਾ, ਲੱਗੇ ਫਰਜ਼ੀਵਾੜੇ ਦੇ ਦੋਸ਼

ਰਾਘਵ ਚੱਢਾ ''ਤੇ ਮੰਡਰਾਇਆ FIR ਦਾ ਖ਼ਤਰਾ, ਲੱਗੇ ਫਰਜ਼ੀਵਾੜੇ ਦੇ ਦੋਸ਼

ਰਾਜ ਸਭਾ ਦੀ ਕਾਰਵਾਈ ਦੌਰਾਨ ਜਦੋਂ ਦਿੱਲੀ ਦੇ ਅਧਿਕਾਰੀਆਂ ਦੇ ਟਰਾਂਸਫਰ-ਪੋਸਟਿੰਗ ਸਬੰਧੀ ਬਿੱਲ ਪਾਸ ਕੀਤਾ ਜਾ ਰਿਹਾ ਸੀ ਤਾਂ ਰਾਘਵ ਚੱਢਾ ਵੱਲੋਂ ਇਸ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦਾ ਪ੍ਰਸਤਾਵ ਰੱਖਿਆ ਗਿਆ ਸੀ। ਹੁਣ ਇਸ ਮਾਮਲੇ 'ਚ ਫਰਜ਼ੀਵਾੜੇ ਦਾ ਐਂਗਲ ਸਾਹਮਣੇ ਆਇਆ ਹੈ, ਜੇਕਰ ਫਰਜ਼ੀਵਾੜਾ ਰਾਜ ਸਭਾ ਚੇਅਰ ਦੀ ਜਾਂਚ 'ਚ ਸਹੀ ਪਾਇਆ ਗਿਆ ਤਾਂ ਰਾਘਵ ਚੱਢਾ ਖਿਲਾਫ ਵੀ ਐਫਆਈਆਰ ਦਰਜ ਹੋ ਸਕਦੀ ਹੈ।

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਖਿਲਾਫ ਹੁਣ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਤੋਂ ਇਲਾਵਾ ਐਫਆਈਆਰ ਦਾ ਵੀ ਖ਼ਤਰਾ ਮੰਡਲਾਉਣ ਲੱਗਾ ਹੈ। ਸੂਤਰਾਂ ਮੁਤਾਬਕ ਰਾਘਵ ਚੱਢਾ ਵੱਲੋਂ ਦਿੱਲੀ ਦੇ ਅਧਿਕਾਰੀਆਂ ਦੀ ਟਰਾਂਸਫਰ-ਪੋਸਟਿੰਗ ਦਾ ਬਿੱਲ ਸਿਲੈਕਟ ਕਮੇਟੀ ਨੂੰ ਭੇਜਣ ਦੇ ਪ੍ਰਸਤਾਵ 'ਤੇ ਵੀ ਜਿਹੜੇ ਹੋਰ ਸੰਸਦ ਮੈਂਬਰਾਂ ਦੇ ਨਾਂ ਸ਼ਾਮਲ ਕੀਤੇ ਗਏ ਸਨ। ਜੇਕਰ ਉਨ੍ਹਾਂ ਦੇ ਦਸਤਖਤ ਜਾਅਲੀ ਪਾਏ ਜਾਂਦੇ ਹਨ ਤਾਂ ਸਾਰੇ ਸੰਸਦ ਮੈਂਬਰਾਂ ਸੁਧਾਂਸ਼ੂ ਤ੍ਰਿਵੇਦੀ, ਨਰਹਰੀ ਅਮੀਨ, ਸਸਮਿਤ ਪਾਤਰਾ, ਪੀ ਕੋਨਯਕ ਤੇ ਥੰਬੀ ਦੁਰਈ ਵੱਲੋਂ, ਸਪੀਕਰ ਨੂੰ ਰਾਘਵ ਚੱਢਾ ਵਿਰੁੱਧ ਜਾਅਲਸਾਜ਼ੀ ਲਈ ਐਫਆਈਆਰ ਦਰਜ ਕਰਨ ਦੀ ਸ਼ਿਕਾਇਤ ਦੇਣਗੇ।

ਫਿਲਹਾਲ ਰਾਜ ਸਭਾ ਸਕੱਤਰੇਤ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਬ੍ਰਾਵੋ ਤੇ ਚੱਢਾ ਨੇ ਇਸ ਪ੍ਰਸਤਾਵ ਦੀ ਕਾਪੀ ਰਾਜ ਸਭਾ ਸਕੱਤਰੇਤ ਨੂੰ ਸਿਲੈਕਟ ਕਮੇਟੀ ਨੂੰ ਭੇਜਣ ਲਈ ਸੌਂਪੀ ਸੀ। ਇਸ ਦੀ ਜਾਂਚ ਤੋਂ ਬਾਅਦ ਪਤਾ ਲਗਾਇਆ ਜਾਵੇਗਾ ਕਿ ਸੰਸਦ ਮੈਂਬਰਾਂ ਨੇ ਇਸ ਪ੍ਰਸਤਾਵ 'ਤੇ ਦਸਤਖਤ ਕੀਤੇ ਹਨ ਜਾਂ ਨਹੀਂ। ਜੇਕਰ ਦਸਤਖਤ ਜਾਅਲੀ ਪਾਏ ਜਾਂਦੇ ਹਨ ਤਾਂ ਇਨ੍ਹਾਂ ਸਾਰੇ ਸੰਸਦ ਮੈਂਬਰਾਂ ਸੁਧਾਂਸ਼ੂ ਤ੍ਰਿਵੇਦੀ, ਨਰਹਰੀ ਅਮੀਨ, ਸਸਮਿਤ ਪਾਤਰਾ, ਪੀ ਕੋਨੀਏਕ ਅਤੇ ਥੰਬੀ ਦੁਰਈ ਤੋਂ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਤੋਂ ਇਲਾਵਾ ਐਫਆਈਆਰ ਦਰਜ ਕਰਨ ਦੀ ਇਜਾਜ਼ਤ ਮੰਗੀ ਜਾਵੇਗੀ।