- Updated: March 09, 2026 10:43 PM
ਹਾਈਵੇ ‘ਤੇ ਚੌਲਾਂਗ ਟੋਲ ਪਲਾਜ਼ਾ ਦੇ ਨਜ਼ਦੀਕ ਅੱਜ ਰਾਤ ਕਰੀਬ 8:45 ਵਜੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਇੱਕ ਅਰਟਿਗਾ ਕਾਰ ਅੱਗੇ ਜਾ ਰਹੀ ਬੋਲੇਰੋ ਗੱਡੀ ਦੇ ਪਿੱਛੇ ਜਾ ਟਕਰਾਈ, ਜਿਸ ਕਾਰਨ ਦੋਹਾਂ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਤਿੰਨ ਲੋਕਾਂ ਦੀ ਮੌਤ ਹੋ ਗਈ।
ਹਾਦਸੇ ਦੌਰਾਨ ਅਰਟਿਗਾ ਗੱਡੀ ਵਿੱਚ ਸਵਾਰ ਕੇ ਐੱਮ.ਐੱਸ. ਕਾਲਜ ਦਸੂਹਾ ਦੀ ਪ੍ਰਬੰਧਕ ਸ਼ਬਨਮ ਸੈਣੀ ਪਤਨੀ ਮਾਨਵ ਸੈਣੀ ਅਤੇ ਉਸਦੇ 18 ਸਾਲਾ ਪੁੱਤਰ ਤੁਸ਼ਾਂਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬੋਲੇਰੋ ਗੱਡੀ ਵੀ ਬੇਕਾਬੂ ਹੋ ਕੇ ਪਲਟ ਗਈ, ਜਿਸ ਵਿੱਚ ਸਵਾਰ ਰਾਹੁਲ ਉਰਫ਼ ਮਿੱਠੂ ਨਿਵਾਸੀ ਗੁਰਦਾਸਪੁਰ ਦੀ ਵੀ ਮੌਤ ਹੋ ਗਈ।
ਇਸ ਹਾਦਸੇ ਵਿੱਚ ਬੋਲੇਰੋ ਵਿੱਚ ਸਵਾਰ ਇਕ ਹੋਰ ਵਿਅਕਤੀ ਵਿਲੀਅਮ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸੂਚਨਾ ਮਿਲਣ ‘ਤੇ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।