ਮੈਕਸੀਕੋ ''ਚ ਸਰਹੱਦ ਪਾਰ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ 175 ਪ੍ਰਵਾਸੀਆਂ ਨਾਲ ਭਰਿਆ ਟਰੱਕ ਮਿਲਿਆ। 

ਮੈਕਸੀਕੋ ''ਚ ਸਰਹੱਦ ਪਾਰ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ 175 ਪ੍ਰਵਾਸੀਆਂ ਨਾਲ ਭਰਿਆ ਟਰੱਕ ਮਿਲਿਆ। 

ਮੈਕਸੀਕੋ ਦੇ ਚਿਆਪਾਸ ਸੂਬੇ ਵਿਚ ਇਕ ਟਰੱਕ ਵਿਚ ਸਵਾਰ 175 ਪ੍ਰਵਾਸੀ ਮਿਲੇ, ਜਿਨ੍ਹਾਂ ਵਿਚ ਜ਼ਿਆਦਾਤਰ ਮੱਧ ਅਮਰੀਕਾ ਤੋਂ ਹਨ। ਨੈਸ਼ਨਲ ਇੰਸਟੀਚਿਊਟ ਆਫ ਮਾਈਗ੍ਰੇਸ਼ਨ (INM) ਨੇ ਇਹ ਜਾਣਕਾਰੀ ਦਿੱਤੀ। ਆਈ.ਐੱਨ.ਐੱਮ. ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਵਾਸੀ ਇਕ ਵੱਡੇ ਟ੍ਰੈਕਟਰ ਟ੍ਰੇਲਰ ਵਿਚ ਯਾਤਰਾ ਕਰ ਰਹੇ ਸਨ। ਹੋ ਸਕਦਾ ਹੈ ਕਿ ਇਹ ਪ੍ਰਵਾਸੀ ਵੀ ਸਰਹੱਦ ਪਾਰ ਅਮਰੀਕਾ ਜਾਣ ਦੀ ਤਾਕ ਵਿਚ ਹੋਣ। ਉਨ੍ਹਾਂ ਨੂੰ ਚਿਆਪਾ ਡੇ ਕੋਰੋਜੋ ਸ਼ਹਿਰ ਵਿਚ ਇਕ ਜਾਂਚ ਚੌਕੀ 'ਤੇ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਜਾਂਚ ਚੌਕੀ 'ਤੇ ਨਿਰੀਖਣ ਦੌਰਾਨ ਟਰੱਕ ਵਿਚ ਗਵਾਟੇਮਾਲਾ ਦੇ 154, ਇਕਵਾਡੋਰ ਦੇ 13, ਅਲ ਸਲਵਾਡੋਰ ਅਤੇ ਹੋਂਡੁਰਾਸ ਦੇ 3-3 ਲੋਕਾਂ ਦੇ ਨਾਲ-ਨਾਲ ਇਕ ਪਾਕਿਸਤਾਨੀ ਨਾਗਰਿਕ ਅਤੇ ਡੋਮਿਨਿਕਨ ਗਣਰਾਜ ਦਾ ਇਕ ਨਾਗਰਿਕ ਟਰੱਕ ਵਿਚ ਸਵਾਰ ਸੀ। ਇਨ੍ਹਾਂ ਵਿਚੋਂ 28 ਪ੍ਰਵਾਸੀ ਨਾਬਾਲਗ ਸਨ।

                                                     Image

ਮੈਕਸੀਕੋ ਦੀ ਸਰਹੱਦ ਨਾਲ ਨੇੜਤਾ ਕਾਰਨ ਅਮਰੀਕਾ ਨੂੰ ਸਰਹੱਦ ਪਾਰ ਤੋਂ ਪ੍ਰਵਾਸੀਆਂ ਦੀ ਰਿਕਾਰਡ ਗਿਣਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਲ 2021 ਅਤੇ 2022 ਵਿਚ 23 ਲੱਖ ਤੋਂ ਜ਼ਿਆਦਾ ਲੋਕਾਂ ਨੇ ਸਰਹੱਦ ਪਾਰ ਕੀਤੀ ਸੀ। ਅਮਰੀਕੀ ਸਰਕਾਰ ਨੇ ਕਿਹਾ ਕਿ 2023 ਵਿਚ 12 ਲੱਖ ਤੋਂ ਜ਼ਿਆਦਾ ਪ੍ਰਵਾਸੀ ਸਰਹੱਦ ਪਾਰ ਕਰਕੇ ਅਮਰੀਕਾ ਦਾਖ਼ਲ ਹੋਏ ਹਨ। ਇਸ ਦੌਰਾਨ ਫਾਕਸ ਨਿਊਜ਼ ਅਤੇ ਹੋਰ ਮੀਡੀਆ ਸੰਗਠਨਾਂ ਦਾ ਦਾਵਆ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਕਾਰਜਕਾਲ ਦੌਰਾਨ 60 ਲੱਖ ਤੋਂ ਜ਼ਿਆਦਾ ਗੈਰ-ਕਾਨੂੰਨੀ ਪ੍ਰਵਾਸੀ ਦੇਸ਼ ਵਿਚ ਦਾਖ਼ਲ ਹੋਏ ਹਨ।