ਡੋਨਾਲਡ ਟਰੰਪ ਨੇ ਨਰਿੰਦਰ ਮੋਦੀ ਨੂੰ ‘ਮਹਾਨ’ ਕਹਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੇ ਵੱਡੇ ਫੈਨ ਹਨ।

ਡੋਨਾਲਡ ਟਰੰਪ ਨੇ ਨਰਿੰਦਰ ਮੋਦੀ ਨੂੰ ‘ਮਹਾਨ’ ਕਹਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੇ ਵੱਡੇ ਫੈਨ ਹਨ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੀਐੱਮ ਮੋਦੀ ਨੂੰ ਆਪਣਾ ਮਹਾਨ ਦੋਸਤ ਦੱਸਿਆ ਤੇ ਕਿਹਾ ਕਿ ਉਹ PM ਮੋਦੀ ਦੇ ਬਹੁਤ ਵੱਡੇ ਫੈਨ ਹਨ। ਟਰੰਪ ਨੇ ਕਿਹਾ ਕਿ ਭਾਰਤ ਅਮਰੀਕਾ ‘ਤੇ 100% ਭਰੋਸਾ ਕਰ ਸਕਦਾ ਹੈ। ਅਮਰੀਕਾ ਦੇ 250ਵੇਂ ਆਜ਼ਾਦੀ ਦਿਹਾੜੇ ‘ਤੇ ਦਿੱਲੀ ਤੇ ਭਾਰਤ ਮੰਡਪਮ ਵਿਚ ਆਯੋਜਿਤ ਪ੍ਰੋਗਰਾਮ ਵਿਚ ਟਰੰਪ ਨੇ ਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਫੋਨ ਕਰਕੇ ਲੋਕਾਂ ਨੂੰ ਸੰਬੋਧਨ ਕੀਤਾ।

ਟਰੰਪ ਨੇ ਕਿਹਾ ਕਿ ਮੈਨੂੰ ਭਾਰਤ ਨਾਲ ਪਿਆਰ ਹੈ। ਤੁਹਾਨੂੰ ਸਾਡੇ ਦੇਸ਼ ਦੇ ਪ੍ਰਤੀਨਿਧੀ ਵਜੋਂ ਚੰਗੀ ਸਪੀਚ ਦੇਣੀ ਹੋਵੇਗੀ। ਮੈਂ ਸਾਰਿਆਂ ਨੂੰ ਗੁੱਡ ਈਵਨਿੰਗ ਕਹਿਣਾ ਚਾਹੁੰਦਾ ਹਾਂ। ਮੈਨੂੰ ਪ੍ਰਧਾਨ ਮੰਤਰੀ ਨਾਲ ਪਿਆਰ ਹੈ। PM ਮੋਦੀ ਮਹਾਨ ਹਨ, ਉਹ ਮੇਰੇ ਦੋਸਤ ਹਨ, ਮੋਦੀ ਨੂੰ ਹੈਲੋ ਕਹੋ। ਮੈਂ ਉਨ੍ਹਾਂ ਦਾ ਬਹੁਤ ਵੱਡਾ ਫੈਨ ਹਾਂ। ਟਰੰਪ ਨੇ ਕਿਹਾ ਕਿ ਅਸੀਂ ਪਹਿਲਾਂ ਕਦੇ ਭਾਰਤ ਦੇ ਇੰਨੇ ਨੇੜੇ ਨਹੀਂ ਰਹੇ। ਭਾਰਤ ਮੇਰੇ ‘ਤੇ ਤੇ ਅਮਰੀਕਾ ‘ਤੇ 100 ਫੀਸਦੀ ਭਰੋਸਾ ਕਰ ਸਕਦਾ ਹੈ। ਜੇ ਉਨ੍ਹਾਂ ਨੂੰ ਕਦੇ ਮਦਦ ਦੀ ਲੋੜ ਪੈਂਦੀ ਹੈ ਤਾਂ ਉਨ੍ਹਾਂ ਨੂੰ ਪਤਾ ਹੈ ਕਿ ਕਿਥੇ ਫੋਨ ਕਰਨਾ ਹੈ। ਉਹ ਇੱਥੇ ਹੀ ਫੋਨ ਕਰਦੇ ਹਨ।

ਟਰੰਪ ਦੇ ਇਸ ਬਿਆਨ ਨੂੰ ਭਾਰਤ-ਅਮਰੀਕਾ ਟ੍ਰੇਡ ਡੀਲਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਦੋਵੇਂ ਦੇਸ਼ਾਂ ਵਿਚ ਜਲਦ ਵਪਾਰ ਸਮਝੌਤਾ ਹੋ ਸਕਦਾ ਹੈ। ਟਰੰਪ ਦਾ ਇਹ ਕਹਿਣਾ ਕਿ ਭਾਰਤ ਅਮਰੀਕਾ ‘ਤੇ 100 ਫੀਸਦੀ ਭਰੋਸਾ ਕਰ ਸਕਦਾ ਹੈ’ ਨਿਵੇਸ਼, ਟੈਕਨਾਲੋਜੀ ਤੇ ਵਪਾਰ ਸਹਿਯੋਗ ਨੂੰ ਲੈ ਕੇ ਭਰੋਸੇ ਦਾ ਸੰਦੇਸ਼ ਮੰਨਿਆ ਜਾ ਰਿਹਾ ਹੈ। ਅਮਰੀਕਾ ਨੇ ਹੁਣੇ ਜਿਹੇ ਕਈ ਭਾਰਤੀ ਉਤਪਾਦਾਂ ‘ਤੇ ਟੈਰਿਫ ਵਧਾਇਆ ਹੈ ਪਰ ਇਸ ਦੇ ਬਾਵਜੂਦ ਦੋਵੇਂ ਦੇਸ਼ ਰੱਖਿਆ, AI, ਸੈਮੀਕੰਡਕਟਰ ਤੇ ਊਰਜਾ ਸੈਕਟਰ ਵਿਚ ਸਹਿਯੋਗ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਫਰਵਰੀ ਵਿਚ ਅਮਰੀਕਾ ਨੇ ਭਾਰਤ ‘ਤੇ ਲਗਾਏ 50 ਫੀਸਦੀ ਟੈਰਿਫ ਨੂੰ ਘਟਾ ਕੇ 18 ਫੀਸਦੀ ਕਰ ਦਿੱਤਾ ਸੀ।