Musk ਵਲੋਂ ਮਿਲਿਆ ਤੋਹਫ਼ਾ ,ਭਾਰਤੀ ਯੂਜ਼ਰਜ਼ ਨੂੰ ਮਿਲਿਆ Tweet Edit ਕਰਨ ਦਾ ਫੀਚਰ। 

Musk ਵਲੋਂ ਮਿਲਿਆ ਤੋਹਫ਼ਾ ,ਭਾਰਤੀ ਯੂਜ਼ਰਜ਼ ਨੂੰ ਮਿਲਿਆ Tweet Edit ਕਰਨ ਦਾ ਫੀਚਰ। 

ਪ੍ਰਸਿੱਧ ਮਾਈਕ੍ਰੋ-ਬਲਾਗਿੰਗ ਸਾਈਟ ਟਵਿਟਰ ਏਲਨ ਮਸਕ ਦਾ ਹੋ ਚੁੱਕਾ ਹੈ। ਏਲਨ ਮਸਕ ਨੇ ਇਸ ਪਲੇਟਫਾਰਮ ਨੂੰ ਖ਼ਰੀਦ ਲਿਆ ਹੈ। ਆਉਣ ਵਾਲੇ ਸਮੇਂ ’ਚ ਇਸ ਵਿਚ ਕਈ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ। ਕੰਪਨੀ ਨੇ ਇਸ ਵਿਚ ਐਡਿਟ ਬਟਨ ਨੂੰ ਕੁਝ ਸਮਾਂ ਪਹਿਲਾਂ ਐਡ ਕੀਤਾ ਸੀ। ਹੁਣ ਲੱਗ ਰਿਹਾ ਹੈ ਕਿ ਟਵਿਟਰ ਦਾ ਇਹ ਫੀਚਰ ਭਾਰਤੀ ਯੂਜ਼ਰਜ਼ ਲਈ ਵੀ ਜਾਰੀ ਕੀਤਾ ਜਾ ਰਿਹਾ ਹੈ। 

ਟਵਿਟਰ ਦੇ ਐਡਿਟ ਬਟਨ ਨੂੰ ਲੈ ਕੇ PayTM ਦੇ ਫਾਊਂਡਰ ਵਿਜੈ ਸ਼ੇਖਰ ਸ਼ਰਮਾ ਨੇ ਟਵੀਟ ਕਰਕੇ ਦੱਸਿਆ ਹੈ। ਵਿਜੈ ਸ਼ੇਖਰ ਮੁਤਾਬਕ, ਉਨ੍ਹਾਂ ਨੂੰ ਐਡਿਟ ਬਟਨ ਦਾ ਆਪਸ਼ਨ ਮਿਲ ਰਿਹਾ ਹੈ। ਇਸ ਨੂੰ ਲੈ ਕੇ ਉਨ੍ਹਾਂ ਇਕ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਸੀ, ਜਿਸ ਨੂੰ ਬਾਅਦ ’ਚ ਐਡਿਟ ਕੀਤਾ ਗਿਆ। ਐਡਿਟ ਕੀਤੇ ਗਏ ਟਵੀਟ ’ਚ ਲਿਖਿਆ ਗਿਆ ਹੈ ਕਿ ਇਹ ਇਕ ਐਡਿਟਿਡ ਟਵੀਟ ਹੈ। ਇਸਦੇ ਹੇਠਾਂ ਕੰਪਨੀ ਨੇ ਜਾਣਕਾਰੀ ਵੀ ਦਿੱਤੀ ਹੈ ਕਿ ਇਸਨੂੰ ਆਖ਼ਰੀ ਵਾਰ 28 ਅਕਤੂਬਰ ਨੂੰ ਰਾਤ 10:30 ਵਜੇ ਐਡਿਟ ਕੀਤਾ ਗਿਆ ਸੀ।

                Image 

ਇਸ ਟਵੀਟ ਦੇ ਹੇਠਾਂ ਉਨ੍ਹਾਂ ਇਕ ਸਕਰੀਨਸ਼ਾਟ ਸ਼ੇਅਰ ਕਰਕੇ ਇਸ ਫੀਚਰ ਬਾਰੇ ਦੱਸਿਆ ਹੈ। ਯਾਨੀ ਟਵੀਟ ਕਰਨ ਤੋਂ ਬਾਅਦ ਵੀ ਉਸਨੂੰ ਐਡਿਟ ਕਰਨ ਦਾ ਆਪਸ਼ਨ ਮਿਲ ਰਿਹਾ ਹੈ। ਇਹ ਫੇਸਬੁੱਕ ਦੇ ਐਡਿਟ ਪੋਸਟ ਵਰਗਾ ਹੀ ਹੈ। ਇਹ ਫੀਚਰ ਫਿਲਹਾਲ ਸਾਰੇ ਯੂਜ਼ਰਜ਼ ਨੂੰ ਨਹੀਂ ਮਿਲ ਰਿਹਾ।

ਇਕ ਰਿਪੋਰਟ ਦੀ ਮੰਨੀਏ ਤਾਂ ਇਸ ਫੀਚਰ ਨੂੰ ਟਵਿਟਰ ਨੇ ਆਈਫੋਨ ਯੂਜ਼ਰਜ਼ ਲਈ ਜਾਰੀ ਕੀਤਾ ਗਿਆ ਹੈ ਪਰ ਇਹ ਫਿਲਹਾਲ ਟੈਸਟਿੰਗ ਪੜਾਅ ’ਚ ਹੋ ਸਕਦਾ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਅਮਰੀਕਾ ਅਤੇ ਦੂਜੇ ਦੇਸ਼ਾਂ ਦੇ ਚੁਣੇ ਹੋਏ ਯੂਜ਼ਰਜ਼ ਦੇ ਨਾਲ ਇਸ ਫੀਚਰ ਦੀ ਸ਼ੁਰੂਆਤ ਕੀਤੀ ਸੀ।

ਹੁਣ ਇਸ ਫੀਚਰ ਨੂੰ ਭਾਰਤ ’ਚ ਵੀ ਚੁਣੇ ਹੋਏ ਯੂਜ਼ਰਜ਼ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਵਿਚ ਇਕ ਚੰਗੀ ਗੱਲ ਹੈ ਕਿ ਟਵੀਟ ਐਡਿਟ ਨੂੰ ਲੈ ਕੇ ਜੋ ਜਾਣਕਾਰੀ ਦਿੱਤੀ ਜਾਂਦੀ ਹੈ ਉਸ ’ਤੇ ਕਲਿੱਕ ਕਰਕੇ ਪੁਰਾਣੇ ਟਵੀਟ ਨੂੰ ਵੇਖਿਆ ਜਾ ਸਕਦਾ ਹੈ। ਜੇਕਰ ਭਾਰਤ ’ਚ ਇਹ ਫੀਚਰ ਮਿਲਣ ਲੱਗਾ ਹੈ ਤਾਂ ਏਲਨ ਮਸਕ ਦੇ ਕਮਾਨ ਸੰਭਾਲਦੇ ਹੀ ਭਾਰਤੀ ਯੂਜ਼ਰਜ਼ ਲਈ ਇਹ ਖ਼ੁਸ਼ਖ਼ਬਰੀ ਹੈ।