ਹਰ ਮਹੀਨੇ ਦੇਣੀ ਹੋਵੇਗੀ 650 ਰੁਪਏ ਫੀਸ ਟਵਿੱਟਰ ''ਚ ਬਲੂ ਟਿਕ ਲਈ , ਮਸਕ ਨੇ ਕੀਤਾ ਐਲਾਨ। 

 ਹਰ ਮਹੀਨੇ ਦੇਣੀ ਹੋਵੇਗੀ 650 ਰੁਪਏ ਫੀਸ ਟਵਿੱਟਰ ''ਚ ਬਲੂ ਟਿਕ ਲਈ , ਮਸਕ ਨੇ ਕੀਤਾ ਐਲਾਨ। 

ਟੇਸਲਾ ਦੇ ਮਾਲਕ ਅਤੇ ਅਰਬਪਤੀ ਏਲਨ ਮਸਕ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਇਕ ਤੋਂ ਬਾਅਦ ਇਕ ਵੱਡੇ ਫ਼ੈਸਲੇ ਲੈ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਮੰਗਲਵਾਰ ਦੇਰ ਰਾਤ (ਭਾਰਤੀ ਸਮੇਂ ਅਨੁਸਾਰ) ਟਵਿੱਟਰ 'ਤੇ ਵੈਰੀਫਾਈਡ ਖਾਤਿਆਂ ਲਈ ਫੀਸ ਤੈਅ ਕਰ ਦਿੱਤੀ ਹੈ। ਮਸਕ ਨੇ ਇਕ ਤੋਂ ਬਾਅਦ ਇਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਦਰਅਸਲ ਆਪਣੇ ਟਵੀਟ ਵਿੱਚ ਟਵਿੱਟਰ ਦੇ ਨਵੇਂ ਮਾਲਕ ਮਸਕ ਨੇ ਕਿਹਾ ਕਿ ਬਲੂ ਟਿੱਕਸ ਲਈ ਉਪਭੋਗਤਾਵਾਂ ਨੂੰ 8 ਡਾਲਰ ਫੀਸ (660 ਰੁਪਏ) ਵਜੋਂ ਦੇਣੇ ਹੋਣਗੇ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਫ਼ੀਸ ਹਰ ਦੇਸ਼ ਵਿੱਚ ਵੱਖ-ਵੱਖ ਹੋਵੇਗੀ।
ਭਾਰਤ ਵਿੱਚ ਟਵਿੱਟਰ ਬਲੂ ਸਬਸਕ੍ਰਿਪਸ਼ਨ ਦੀ ਕੀਮਤ ਕਿੰਨੀ ਹੋਵੇਗੀ ਫਿਲਹਾਲ ਇਹ ਸਪੱਸ਼ਟ ਨਹੀਂ ਹੈ। ਆਮ ਤੌਰ 'ਤੇ ਦੂਜੇ ਸਬਸਕ੍ਰਿਪਸ਼ਨ ਸਰਵਿਸ ਅਮਰੀਕਾ 'ਚ ਮਹਿੰਗੇ ਹੁੰਦੇ ਹਨ, ਪਰ ਭਾਰਤ ਵਿੱਚ ਉਨ੍ਹਾਂ ਦੀ ਕੀਮਤ ਘੱਟ ਹੁੰਦੀ ਹੈ। ਉਦਾਹਰਣ ਦੇ ਤੌਰ 'ਤੇ ਨੈੱਟਫਿਲਕਸ ਦੀ ਸਬਸਕ੍ਰਿਪਸ਼ਨ ਸਰਵਿਸ ਸਭ ਤੋਂ ਸਸਤੀ ਹੈ। ਦਿਲਚਸਪ ਗੱਲ ਇਹ ਹੈ ਕਿ ਟਵਿੱਟਰ ਦੇ ਮਾਲਕ ਏਲਨ ਮਸਕ ਨੇ ਖ਼ੁਦ ਟਵੀਟ ਕਰਕੇ ਟਵਿੱਟਰ ਬਲੂ ਸਬਸਕ੍ਰਿਪਸ਼ਨ ਦੀ ਕੀਮਤ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਬਲੂ ਸਬਸਕ੍ਰਿਪਸ਼ਨ ਦੇ ਤਹਿਤ ਲੋਕਾਂ ਨੂੰ ਕੀ ਫ਼ਾਇਦੇ ਮਿਲਣਗੇ।

                               Image

ਟਵਿੱਟਰ ਬਲੂ ਸਬਸਕ੍ਰਿਪਸ਼ਨ ਦੇ ਤਹਿਤ ਮਿਲਣਗੇ ਇਹ ਫੀਚਰਸ


-ਰਿਪਲਾਈ, ਮੇਂਸ਼ਨ ਅਤੇ ਸਰਚ ਵਿੱਚ ਤਰਜੀਹ ਮਿਲੇਗੀ। ਏਲਨ ਮਸਕ ਦੇ ਅਨੁਸਾਰ ਇਨ੍ਹਾਂ ਫੀਚਰ ਕਾਰਨ ਸਪੈਮ ਅਤੇ ਸਕੈਮ 'ਤੇ ਲਗਾਮ ਕੱਸੀ ਜਾ ਸਕੇਗੀ।
-ਟਵਿੱਟਰ ਬਲੂ ਸਬਸਕ੍ਰਿਪਸ਼ਨ ਦੇ ਤਹਿਤ ਉਪਭੋਗਤਾ ਹੁਣ ਲੰਬੇ ਵੀਡੀਓ ਅਤੇ ਆਡੀਓ ਪੋਸਟ ਕਰ ਸਕਣਗੇ।
-ਟਵਿੱਟਰ ਬਲੂ ਗਾਹਕਾਂ ਨੂੰ ਨਾਰਮਲ ਉਪਭੋਗਤਾਵਾਂ ਦੇ ਮੁਕਾਬਲੇ ਅੱਧੇ ਵਿਗਿਆਪਨ ਦੇਖਣ ਨੂੰ ਮਿਲਣਗੇ।
-ਮਸਕ ਨੇ ਇਹ ਵੀ ਕਿਹਾ ਹੈ ਕਿ ਜੇਕਰ ਪ੍ਰਕਾਸ਼ਕ ਟਵਿੱਟਰ ਨਾਲ ਕਾਨਟ੍ਰੈਕਟ ਕਰਦੇ ਹਨ ਤਾਂ ਟਵਿੱਟਰ ਬਲੂ ਸਬਸਕ੍ਰਾਈਬਰਸ ਪੇਡ ਆਰਟੀਕਲਸ ਵੀ ਮੁਫਤ 'ਚ ਪੜ੍ਹ ਸਕਦੇ ਹਨ।
-ਏਲਨ ਮਸਕ ਦੇ ਅਨੁਸਾਰ ਟਵਿੱਟਰ ਬਲੂ ਸਬਸਕ੍ਰਿਪਸ਼ਨ ਦੇ ਕਾਰਨ ਟਵਿੱਟਰ ਦੀ ਆਮਦਨ ਵਧੇਗੀ ਅਤੇ ਕਾਨਟੈਂਟ ਕ੍ਰਿਏਟਰਸ ਨੂੰ ਰਿਵਾਰਡ ਵੀ ਮਿਲੇਗਾ।

ਟਵਿੱਟਰ ਬਲੂ ਸਬਸਕ੍ਰਿਪਸ਼ਨ ਤੋਂ ਬਾਅਦ ਵੀ ਮਸਕ ਨਹੀਂ ਰੁਕੇਗਾ। ਕਿਉਂਕਿ ਉਨ੍ਹਾਂ ਨੇ ਟਵਿੱਟਰ ਨੂੰ ਖਰੀਦਣ ਵਿੱਚ ਕਾਫ਼ੀ ਪੈਸਾ ਲਗਾਇਆ ਹੈ। ਅਜਿਹੇ 'ਚ ਉਹ ਚਾਹੁਣਗੇ ਕਿ ਟਵਿੱਟਰ ਤੋਂ ਉਹ ਪੈਸਾ ਕਮਾਉਣ। ਕਿਉਂਕਿ ਕਾਫ਼ੀ ਸਮੇਂ ਤੋਂ ਟਵਿੱਟਰ ਜ਼ਿਆਦਾ ਮੁਨਾਫੇ 'ਚ ਨਹੀਂ ਸੀ, ਇਸ ਲਈ ਹੁਣ ਉਹ ਨਵੇਂ-ਨਵੇਂ ਫ਼ੈਸਲੇ ਲੈ ਕੇ ਪੈਸਾ ਕਮਾਉਣ ਦੀ ਕੋਸ਼ਿਸ਼ ਕਰਨਗੇ।