- Updated: June 04, 2025 11:46 AM
ਪਿੱਛਲੇ ਦਿਨੀ ਸਿੱਖ ਕਾਰੋਬਾਰੀ ਹਰਜੀਤ ਸਿੰਘ ਦਾ ਕਤਲ ਕਰ ਦਿਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਵਲੋਂ ਕਾਰਵਾਈ ਕੀਤੀ ਗਈ। ਪੁਲਿਸ ਨੇ ਹਰਜੀਤ ਸਿੰਘ ਢੱਡਾ ਦੇ ਮਿਸੀਸਾਗਾ ’ਚ ਹੋਏ ਕਤਲ ਮਾਮਲੇ ਵਿਚ ਦੋ ਭਾਰਤੀ ਨਾਗਰਿਕ ਦਿਗਵਿਜੈ ਅਤੇ ਅਮਨ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਦੋਵੇਂ ਦੋਸ਼ੀ ਡੈਲਟਾ, ਬ੍ਰਿਟਿਸ਼ ਕੋਲੰਬੀਆ ਵਿਚੋਂ ਗ੍ਰਿਫ਼ਤਾਰ ਕੀਤੇ ਗਏ ਹੈ। ਇਹ ਗ੍ਰਿਫ਼ਤਾਰੀਆਂ ਡੈਲਟਾ ਪੁਲਿਸ ਵਿਭਾਗ, ਐਬਟਸਫੋਰਡ ਪੁਲਿਸ, ਸਰੀ ਪੁਲਿਸ ਅਤੇ ਆਰਸੀਐਮਪੀ ਦੇ ਸਹਿਯੋਗ ਨਾਲ ਸੰਭਵ ਹੋਈਆਂ ਹਨ। ਹੁਣ ਇਨ੍ਹਾਂ ਪਿੱਛੇ ਕਿਸ ਦਾ ਹੱਥ ਹੈ ਪੁਲਿਸ ਜਾਂਚ ਕਰ ਰਹੀ ਹੈ।