- Updated: May 23, 2024 05:02 PM
ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਘਰਿਆਲਾ ਵਿਖੇ ਕ੍ਰਿਸ਼ਨਾ ਸੀਮੈਂਟ ਸਟੋਰ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਗੋਲ਼ੀ ਚਲਾ ਕੇ ਫ਼ਰਾਰ ਹੋ ਗਏ ਹਨ। ਜਿਨਾਂ ਦੀ ਸੀਸੀ ਟੀਵੀ ਵੀਡੀਓ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਕ੍ਰਿਸ਼ਨਾ ਸੀਮੈਂਟ ਸਟੋਰ ਤੇ ਕੰਮ ਕਰਦੇ ਕਰਿੰਦੇ ਨੇ ਦੱਸਿਆ ਕਿ ਇਕ ਮਹੀਨੇ ਤੋਂ ਲਗਾਤਾਰ ਸੀਮੈਂਟ ਸਟੋਰ ਦੇ ਮਾਲਕ ਸੰਦੀਪ ਕੁਮਾਰ ਜੁਲਕਾਂ ਨੂੰ ਫੋਨ ਤੇ ਪ੍ਰਭ ਨਾਮਕ ਵਿਅਕਤੀ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਉਸ ਨੂੰ 10 ਲੱਖ ਰੁਪਏ ਫਰੌਤੀ ਦਿੱਤੀ ਜਾਵੇ ਜੇ ਫਰੌਤੀ ਨਾਲ ਦਿੱਤੀ ਤਾਂ ਤੁਹਾਨੂੰ ਜਾਣ ਤੋਂ ਮਾਰ ਦੇਵਾਂਗਾ।
ਇਸ ਸਬੰਧੀ ਸਟੋਰ ਦੇ ਮਾਲਕ ਵੱਲੋਂ ਉਨ੍ਹਾਂ ਦੇ ਫੋਨ ਕਾਲ ’ਤੇ ਧਿਆਨ ਨਹੀਂ ਕੀਤਾ ਅਤੇ ਅੱਜ ਕ੍ਰਿਸ਼ਨ ਕੁਮਾਰ ਜੁਲਕਾ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ ਤਾਂ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਮੂੰਹ ਬੰਨ ਕੇ ਸਵਾਰ ਹੋ ਕੇ ਆਏ ਅਤੇ ਆਉਂਦੇ ਸਾਰੇ ਹੀ ਉਹਨਾਂ ਵਿਅਕਤੀਆਂ ਵੱਲੋਂ ਦੁਕਾਨ ਉੱਪਰ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਨ੍ਹਾਂ ’ਚੋਂ ਇੱਕ ਗੋਲ਼ੀ ਦੁਕਾਨ ਦੇ ਸਾਹਮਣੇ ਲੱਗੇ ਕੈਂਬਨ ਦੇ ਸ਼ੀਸ਼ੇ ’ਚ ਲੱਗੀ ਅਤੇ ਇੱਕ ਗੋਲ਼ੀ ਉਨ੍ਹਾਂ ਵਿਅਕਤੀਆਂ ਵੱਲੋਂ ਕੁਝ ਅੱਗੇ ਜਾ ਕੇ ਚਲਾਈ। ਫ਼ਿਲਹਾਲ ਮੌਕੇ ’ਤੇ ਪਹੁੰਚੇ ਥਾਣਾ ਸਿਟੀ ਪਁਟੀ ਦੇ ਡੀਐਸਪੀ ਕਵਲਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਐਫਆਈਆਰ ਦਰਜ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਹਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।