ਅੰਮ੍ਰਿਤਸਰ ਏਅਰਪੋਰਟ ‘ਤੇ ਰੋਕੇ ਗਏ UK MP ਤਨਮਨਜੀਤ ਸਿੰਘ ਢੇਸੀ,ਜਾਣੋ ਪੂਰਾ ਮਾਮਲਾ

ਅੰਮ੍ਰਿਤਸਰ ਏਅਰਪੋਰਟ ‘ਤੇ ਰੋਕੇ ਗਏ UK MP ਤਨਮਨਜੀਤ ਸਿੰਘ ਢੇਸੀ,ਜਾਣੋ ਪੂਰਾ ਮਾਮਲਾ

ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ 'ਤੇ ਯੂ.ਕੇ ਤੋਂ ਆਏ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਰੋਕ ਲਿਆ। 1 ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਜਾਂਚ ਦੌਰਾਨ ਸੰਸਦ ਮੈਂਬਰ ਦੇ ਕੁਝ ਦਸਤਾਵੇਜ਼ ਨਹੀਂ ਮਿਲੇ। ਜਾਣਕਾਰੀ ਅਨੁਸਾਰ ਤਨਮਨਜੀਤ ਸਿੰਘ ਬਰਮਿੰਘਮ ਤੋਂ ਏਅਰ ਇੰਡੀਆ ਦੀ ਫਲਾਈਟ ਨੰਬਰ AI-118 ਰਾਹੀਂ ਅੰਮ੍ਰਿਤਸਰ ਪੁੱਜੇ ਸਨ। ਜਦੋਂ ਉਨ੍ਹਾਂ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੈੱਕ-ਆਊਟ ਕੀਤਾ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ।

ਜਾਣਕਾਰੀ ਅਨੁਸਾਰ ਤਨਮਨਜੀਤ ਸਿੰਘ ਢੇਸੀ ਦੀ 1 ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਜਾਂਚ ਦੌਰਾਨ ਕੁਝ ਦਸਤਾਵੇਜ਼ ਨਹੀਂ ਮਿਲੇ। ਇਸ ਤੋਂ ਬਾਅਦ 'ਚ ਦਸਤਾਵੇਜ਼ ਮੰਗਵਾਏ ਜਾਣ 'ਤੇ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਪਤਾ ਲੱਗਾ ਹੈ ਕਿ ਉਨ੍ਹਾਂ ਕੋਲ ਓਵਰਸੀਜ ਸਿਟੀਜਨ ਆਫ ਇੰਡੀਆ OCI ਕਾਰਡ ਅਤੇ ਕੁਝ ਦਸਤਾਵੇਜ਼ ਨਹੀਂ ਸਨ। 

ਦੱਸ ਦੇਈਏ ਕਿ ਤਨਮਨਜੀਤ ਸਿੰਘ ਢੇਸੀ ਬ੍ਰਿਟਿਸ਼ ਲੇਬਰ ਪਾਰਟੀ ਨਾਲ ਸਬੰਧਤ ਹਨ ਅਤੇ ਸਲੋਹ ਹਲਕੇ ਨੂੰ 2017 ਤੋਂ ਯੂਕੇ 'ਚ ਸੰਸਦ ਮੈਂਬਰ ਵਜੋਂ ਚੁਣੇ ਜਾ ਰਹੇ ਹਨ। ਢੇਸੀ ਯੂਕੇ ਦੇ ਸੰਸਦ ਮੈਂਬਰ ਵਜੋਂ ਪਹਿਲੇ ਦਸਤਾਰਧਾਰੀ ਸਿੱਖ ਹਨ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਯੂਕੇ ਵਿੱਚ ਸਿੱਖਾਂ ਦੇ ਮੁੱਦੇ ਉਠਾਉਂਦੇ ਆ ਰਹੇ ਹਨ।