ਦੁਖਦਾਈ ਖ਼ਬਰ:  ਭੇਤਭਰੇ ਹਾਲਾਤ ’ਚ ਪੰਜਾਬੀ ਨੌਜਵਾਨ ਦੀ ਕੈਨੇਡਾ ਚ ਮੌਤ

ਦੁਖਦਾਈ ਖ਼ਬਰ:  ਭੇਤਭਰੇ ਹਾਲਾਤ ’ਚ ਪੰਜਾਬੀ ਨੌਜਵਾਨ ਦੀ ਕੈਨੇਡਾ ਚ ਮੌਤ

ਕੈਨੇਡਾ ਤੋਂ ਇਕ ਵਾਰ ਫਿਰ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਹੋਰ ਨੌਜਵਾਨ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ ਹੈ। ਮ੍ਰਿਤਕ  ਦੀ ਪਹਿਚਾਣ ਭੁਪਿੰਦਰ ਸਿੰਘ ਵਜੋਂ ਹੋਈ ਹੈ।

ਆਦਮਪੁਰ ਦੇ ਨਜ਼ਦੀਕੀ ਪਿੰਡ ਨੰਗਲ ਫੀਦਾਂ ਦੇ ਕੈਨੇਡਾ ’ਚ ਰਹਿੰਦੇ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ। ਇਸ ਸਬੰਧੀ ਮ੍ਰਿਤਕ ਭੁਪਿੰਦਰ ਸਿੰਘ ਦੇ ਭਰਾ ਨੇ ਦੱਸਿਆ ਕਿ ਉਹ ਤਕਰੀਬਨ 10 ਸਾਲਾਂ ਤੋਂ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ’ਚ ਪਰਿਵਾਰ ਨਾਲ ਰਹਿ ਰਿਹਾ ਸੀ।

ਉਨ੍ਹਾਂ ਨੂੰ ਇਹ ਖ਼ਬਰ ਫੋਨ ’ਤੇ ਮਿਲੀ ਕਿ ਭੁਪਿੰਦਰ ਘਰ ਤੋਂ ਆਪਣੀ ਗੱਡੀ ’ਚ ਗਰੌਸਰੀ ਲੈਣ ਗਿਆ ਸੀ ਤੇ ਹੁਣ ਨਾ ਤਾਂ ਘਰ ਵਾਪਸ ਆਇਆ ਹੈ ਤੇ ਨਾ ਹੀ ਫੋਨ ਚੁੱਕ ਰਿਹਾ ਹੈ। ਇਸ ਦੀ ਸੂਚਨਾ ਕੈਨੇਡਾ ਪੁਲਸ ਨੂੰ ਦਿੱਤੀ ਗਈ ਤਾਂ ਪੁਲਸ ਨੇ ਜਾਂਚ ਸ਼ੁਰੂ ਕਰਦਿਆਂ ਭੁਪਿੰਦਰ ਦੀ ਕਾਰ ਸੜਕ ਕੰਢਿਓਂ ਬਰਾਮਦ ਕੀਤੀ, ਜਿੱਥੇ ਭੁਪਿੰਦਰ ਵੀ ਅੰਦਰ ਹੀ ਬੇਸੁੱਧ ਨਜ਼ਰ ਆਇਆ। ਜਦੋਂ ਕਾਰ ਖੋਲ੍ਹ ਕੇ ਉਸ ਨੂੰ ਵੇਖਿਆ ਤੇ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਭੁਪਿੰਦਰ ਆਪਣੇ ਪਿੱਛੇ ਪਤਨੀ ਤੇ ਧੀ ਛੱਡ ਗਿਆ ਹੈ।