ਕੈਨੇਡਾ ''ਚ ਪੰਜਾਬੀ ਗੱਭਰੂ ਦਾ ਗੋਲ਼ੀਆ ਮਾਰ ਕੇ ਹੋਇਆ ਕਤਲ, ਪਰਿਵਾਰ ''ਚ ਹੋਇਆ ਗ਼ਮ ਦਾ ਮਾਹੌਲ। 

ਕੈਨੇਡਾ ''ਚ ਪੰਜਾਬੀ ਗੱਭਰੂ ਦਾ ਗੋਲ਼ੀਆ ਮਾਰ ਕੇ ਹੋਇਆ ਕਤਲ, ਪਰਿਵਾਰ ''ਚ ਹੋਇਆ ਗ਼ਮ ਦਾ ਮਾਹੌਲ। 

ਵਿਦੇਸ਼ਾਂ 'ਚ ਪੰਜਾਬੀ ਨੌਜਵਾਨਾਂ ਨਾਲ ਹੋ ਰਹੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਕੈਨੇਡਾ 'ਚ ਬੀਤੀ ਰਾਤ ਵਾਪਰੀ ਇੱਕ ਦੁੱਖਦਾਈ ਘਟਨਾ ਵਿੱਚ ਰਾਏਕੋਟ ਨੇੜਲੇ ਪਿੰਡ ਨੱਥੋਵਾਲ ਦੇ ਵਸਨੀਕ ਇੱਕ ਨੌਜਵਾਨ ਦਾ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦੇਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੇ ਕਰੀਬੀ ਜਾਣਕਾਰ ਜਸਬੀਰ ਸਿੰਘ ਬੁੱਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਜੁਗਰਾਜ ਸਿੰਘ ਪੁੱਤਰ ਸਵ. ਬਲਬੀਰ ਸਿੰਘ ਤਿੰਨ ਕੁ ਮਹੀਨੇ ਪਹਿਲਾਂ ਹੀ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ।

                    Image

ਉਹ ਆਪਣਾ ਖ਼ਰਚਾ ਚਲਾਉਣ ਲਈ ਪੜ੍ਹਾਈ ਦੇ ਨਾਲ-ਨਾਲ ਮਿਸੀਸਾਗਾ ਦੇ ਇੱਕ ਯਾਰਡ ਵਿੱਚ ਸਕਿਓਰਟੀ ਗਾਰਡ ਦੀ ਨੌਕਰੀ ਕਰ ਰਿਹਾ ਸੀ। ਬੀਤੀ ਰਾਤ ਡਿਊਟੀ ਦੌਰਾਨ ਜੁਗਰਾਜ ਸਿੰਘ ਨੂੰ ਕੁਝ ਅਣਪਛਾਤਿਆਂ ਵੱਲੋਂ ਗੋਲੀ ਮਾਰ ਦਿੱਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਨੌਜਵਾਨ ਪੁੱਤ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਵਿੱਚ ਚੀਕ ਚਿਹਾੜਾ ਪੈ ਗਿਆ।