Verka Milk ਦੇ ਸੈਂਪਲ ਫੇਲ ਮਾਮਲੇ ‘ਚ ਪੰਜਾਬ ਸਰਕਾਰ ਨੇ ਕੀਤਾ ਐਕਸ਼ਨ, GM ‘ਤੇ ਡਿੱਗੀ ਗਾਜ

Verka Milk ਦੇ ਸੈਂਪਲ ਫੇਲ ਮਾਮਲੇ ‘ਚ ਪੰਜਾਬ ਸਰਕਾਰ ਨੇ ਕੀਤਾ ਐਕਸ਼ਨ, GM ‘ਤੇ ਡਿੱਗੀ ਗਾਜ

ਫੌਜ ਵੱਲੋਂ ਪੰਜਾਬ ਸਥਿਤ ਵੇਰਕਾ ਦੇ ਮਿਲਕ ਪਾਊਡਰ ਦੇ ਦੋ ਸੈਂਪਲ ਫੇਲ੍ਹ ਕਰ ਦਿੱਤੇ ਗਏ ਹਨ। ਵੇਰਕਾ ਦੇ ਅਧੀਨ ਆਉਂਦੀ ਮੈਸਰਜ ਲੁਧਿਆਣਾ ਕੋਆਪ੍ਰੇਟਿਵ ਮਿਲਕ ਪ੍ਰੋਡਿਊਸਰ ਯੂਨੀਅਨ ਲਿਮਟਿਡ ਵੱਲੋਂ ਫੌਜ ਨੂੰ 783 ਕਿਲੋ ਦੁੱਧ ਦੀ ਸਪਲਾਈ ਕੀਤੀ ਜਾਣੀ ਸੀ। ਫੌਜ ਨੇ ਦਲੀਲ ਦਿੰਦੇ ਹੋਏ ਕਿਹਾ ਕਿ ਮਿਲਕ ਪਾਊਡਰ ਦੇ ਸੈਂਪਲਾਂ ਦੀ ਕੁਆਲਿਟੀ ਮਾਪਦੰਡਾਂ ‘ਤੇ ਖਰੀ ਨਹੀਂ ਉਤਰੀ ਹੈ, ਫਿਲਹਾਲ ਇਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਹੈ।

ਸੈਂਪਲ ਰਿਜੈਕਟ ਹੋਣ ਮਗਰੋਂ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲੈਂਦੇ ਹੋਏ ਮਿਲਕ ਯੂਨੀਅਨ, ਲੁਧਿਆਣਾ ਦੇ ਜਨਰਲ ਮੈਨੇਜਰ (GM) ਦਲਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਸਸਪੈਂਸ਼ਨ ਪੀਰੀਅਡ ਦੌਰਾਨ ਉਸ ਦਾ ਹੈੱਡਕੁਆਰਟਰ ਪੰਜਾਬ ਸਟੇਟ ਕੋਆਪ੍ਰੇਟਿਵ ਮਿਲਕ ਫੈਡਰੇਸ਼ਨ ਲਿਮਟਿਡ ਚੰਡੀਗੜ੍ਹ ਵਿਖੇ ਤੈਅ ਕੀਤਾ ਗਿਆ ਹੈ।

 

Image

ਦੱਸ ਦੇਈਏ ਕਿ ਫੌਜ ਨੇ ਫੇਲ੍ਹ ਹੋਏ ਸੈਂਪਲ ਦੀ ਸਮੱਗਰੀ ਨੂੰ ਸੱਤ ਦਿਨਾਂ ਦੇ ਅੰਦਰ ਚੁੱਕਣ ਲਈ ਕਿਹਾ ਹੈ। ਫੌਜ ਨੇ ਇਹ ਵੀ ਕਿਹਾ ਹੈ ਕਿ ਜੇ ਸਬੰਧਤ ਫਰਮ ਤੈਅ ਸਮੇਂ ਦੇ ਅੰਦਰ ਆਪਣੇ ਸੈਂਪਲ ਨਹੀਂ ਚੁੱਕਦੀ ਤਾਂ ਫੌਜ ਅਫਸਰਾਂ ਦੇ ਬੋਰਡ ਦੀ ਨਿਗਰਾਨੀ ਵਿਚ ਸੈਂਪਲ ਸਮੱਗਰੀ ਨੂੰ ਨਸ਼ਟ ਕਰ ਦਿੱਤਾ ਜਾਵੇਗਾ।

ਦੂਜੇ ਪਾਸੇ ਇਸ ਮਾਮਲੇ ਵਿਚ ਵੇਰਕਾ ਦੇ ਜਨਰਲ ਮੈਨੇਜਰ ਦਲਜੀਤ ਸਿੰਘ ਨੇ ਦਾਅਵਾ ਕਰਦਿਆਂ ਕਿਹਾ ਸੀ ਕਿ ਦੁੱਧ ਪਾਊਡਰ ਦੇ ਸੈਂਪਲ ਦੁਬਾਰਾ ਜਾਂਚ ਲਈ ਭੇਜ ਦਿੱਤੇ ਗਏ ਹਨ ਅਤੇ ਰਿਪੋਰਟ ਦੀ ਉਡੀਕ ਹੈ। ਰਿਪੋਰਟ ਆਉਣ ਤੋਂ ਬਾਅਦ ਉਹ ਫੌਜ ਨੂੰ ਸਪਲਾਈ ਜਾਰੀ ਰੱਖਣਗੇ।