ਦੋਹਾ ਏਅਰਪੋਰਟ ’ਤੇ ਕਿਯੂ ਕੀਤਾ ਮੀਕਾ ਸਿੰਘ ਨੇ ਪੀ. ਐੱਮ. ਮੋਦੀ ਨੂੰ ਸਲਾਮ?

ਦੋਹਾ ਏਅਰਪੋਰਟ ’ਤੇ ਕਿਯੂ ਕੀਤਾ ਮੀਕਾ ਸਿੰਘ ਨੇ ਪੀ. ਐੱਮ. ਮੋਦੀ ਨੂੰ ਸਲਾਮ?

ਜੇਕਰ ਤੁਸੀਂ ਵੀ ਕਤਰ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਇਕ ਖ਼ੁਸ਼ਖ਼ਬਰੀ ਹੈ। ਮੀਕਾ ਸਿੰਘ ਨੇ ਸਾਂਝੀ ਕੀਤੀ ਹੈ ਅਜਿਹੀ ਖ਼ਬਰ, ਜਿਸ ਨੂੰ ਸੁਣ ਕੇ ਭਾਰਤੀਆਂ ਦਾ ਸੀਨਾ ਮਾਣ ਨਾਲ ਚੌੜਾ ਹੋ ਜਾਵੇਗਾ। ਗਾਇਕ ਨੇ ਹਾਲ ਹੀ ’ਚ ਕਤਰ ਦੀ ਰਾਜਧਾਨੀ ਦੋਹਾ ਦਾ ਦੌਰਾ ਕੀਤਾ, ਜਿਥੇ ਉਸ ਨੇ ਖ਼ਰੀਦਦਾਰੀ ਲਈ ਭਾਰਤੀ ਕਰੰਸੀ ਦੀ ਵਰਤੋਂ ਕੀਤੀ। ਮੀਕਾ ਸਿੰਘ ਨੇ ਇਕ ਵੀਡੀਓ ’ਚ ਦੱਸਿਆ ਕਿ ਕਤਰ ਦੀ ਰਾਜਧਾਨੀ ਦੋਹਾ ’ਚ ਭਾਰਤੀ ਕਰੰਸੀ ਨਾਲ ਖ਼ਰੀਦਦਾਰੀ ਕੀਤੀ ਜਾ ਸਕਦੀ ਹੈ। ਮੀਕਾ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸਲਾਮ ਵੀ ਕੀਤਾ।

                                                  Image

ਮੀਕਾ ਸਿੰਘ ਨੇ ਬੁੱਧਵਾਰ ਨੂੰ ਆਪਣੇ ਅਧਿਕਾਰਤ ਟਵਿਟਰ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ, ‘‘ਸ਼ੁਭ ਸਵੇਰ। ਦੋਹਾ ਹਵਾਈ ਅੱਡੇ ’ਤੇ ਇਕ ਫੈਸ਼ਨ ਸਟੋਰ ’ਚ ਭਾਰਤੀ ਕਰੰਸੀ ਨਾਲ ਖ਼ਰੀਦਦਾਰੀ ਕਰਦਿਆਂ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਤੁਸੀਂ ਇਥੇ ਕਿਸੇ ਵੀ ਰੈਸਟੋਰੈਂਟ ’ਚ ਭਾਰਤੀ ਕਰੰਸੀ ਦੀ ਵਰਤੋਂ ਕਰ ਸਕਦੇ ਹੋ। ਨਰਿੰਦਰ ਮੋਦੀ ਜੀ ਨੂੰ ਬਹੁਤ-ਬਹੁਤ ਸਲਾਮ, ਜਿਨ੍ਹਾਂ ਦੀ ਬਦੌਲਤ ਅਸੀਂ ਡਾਲਰਾਂ ਵਾਂਗ ਆਪਣੇ ਪੈਸੇ ਦੀ ਵਰਤੋਂ ਕਰਨ ਦੇ ਯੋਗ ਹਾਂ।’’

                                                   Image

ਵੀਡੀਓ ’ਚ ਮੀਕਾ ਸਿੰਘ ਬੋਲ ਰਹੇ ਹਨ, ‘‘ਬਹੁਤ ਜਲਦ ਭਾਰਤੀ ਕਰੰਸੀ ਪੂਰੀ ਦੁਨੀਆ ’ਚ ਚੱਲੇਗੀ, ਇਹ ਕਤਰ ’ਚ ਚੱਲ ਰਹੀ ਹੈ।’’ ਯੂਜ਼ਰਸ ਗਾਇਕ ਦੀ ਇਸ ਪੋਸਟ ’ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਭਰ ’ਚ ਭਾਰਤੀ ਕਰੰਸੀ ਨਾਲ ਲੈਣ-ਦੇਣ ਹੋਵੇਗਾ।

ਉਥੇ ਰਾਖੀ ਸਾਵੰਤ ਨਾਲ ਪੁਰਾਣੇ ਮਾਮਲੇ ਨੂੰ ਲੈ ਕੇ ਮੀਕਾ ਸਿੰਘ ਇਨ੍ਹੀਂ ਦਿਨੀਂ ਲਾਈਮਲਾਈਟ ’ਚ ਹਨ। ਸਾਲ 2006 ’ਚ ਉਨ੍ਹਾਂ ਨੇ ਰਾਖੀ ਸਾਵੰਤ ਨੂੰ ਕਿੱਸ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਐੱਫ. ਆਈ. ਆਰ. ਹੋਈ। ਮੀਕਾ ਨੇ 17 ਸਾਲ ਪੁਰਾਣੀ ਐੱਫ. ਆਈ. ਆਰ. ਨੂੰ ਰੱਦ ਕਰਨ ਦੀ ਮੰਗ ਕਰਦਿਆਂ ਅਦਾਲਤ ਤੱਕ ਪਹੁੰਚ ਕੀਤੀ ਹੈ।