ਭਾਰਤ ’ਚ ਬੰਦ ਕੀਤਾ Xiaomi ਨੇ ਆਪਣਾ ਇਹ ਕਾਰੋਬਾਰ। 

 ਭਾਰਤ ’ਚ ਬੰਦ ਕੀਤਾ Xiaomi ਨੇ ਆਪਣਾ ਇਹ ਕਾਰੋਬਾਰ। 

ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਭਾਰਤੀ ਬਾਜ਼ਾਰ ’ਚ ਆਪਣੇ ਫਾਈਨੈਂਸ਼ੀਅਲ ਕਾਰੋਬਾਰ ਨੂੰ ਬੰਦ ਕਰ ਦਿੱਤਾ ਹੈ, ਹਾਲਾਂਕਿ ਕੰਪਨੀ ਵੱਲੋਂ ਇਸਦੀ ਅਜੇ ਤਕ ਪੁਸ਼ਟੀ ਨਹੀਂ ਕੀਤੀ ਗਈ। ਰਿਪੋਰਟ ਮੁਤਾਬਕ, ਸ਼ਾਓਮੀ ਨੇ Mi Pay ਅਤੇ Mi Credit ਐਪ ਨੂੰ ਆਪਣੇ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ ਤੋਂ ਹਟਾ ਲਿਆ ਹੈ। ਇਸਦੀ ਜਾਣਕਾਰੀ ਸਭ ਤੋਂ ਪਹਿਲਾਂ ਅੰਗਰੇਜੀ ਤਕਨਾਲੋਜੀ ਸਾਈਟ TechCrunch ਨੇ ਦਿੱਤੀ ਹੈ।Mi Pay ਨੂੰ ਤਿੰਨ ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ। ਐੱਮ.ਆਈ. ਪੇਅ ਐਪ ਰਾਹੀਂ ਯੂਜ਼ਰਜ਼ ਪੈਸੇ ਟ੍ਰਾਂਸਫਰ ਕਰ ਸਕਦੇ ਸੀ ਅਤੇ ਤਮਾਮ ਤਰ੍ਹਾਂ ਦੇ ਪੇਮੈਂਟ ਵੀ ਕੀਤੀ ਜਾ ਸਕਦੀ ਸੀ। ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ.ਪੀ.ਸੀ.ਆਈ.) ਦੇ ਐਪਸ ਦੀ ਲਿਸਟ ’ਚੋਂ ਵੀ Mi Pay ਐਪ ਗਾਇਬ ਹੋ ਗਿਆ ਹੈ।

ਦੱਸ ਦੇਈਏ ਕਿ ਟੈਕਸ ਨੂੰ ਲੈ ਕੇ ਸ਼ਾਓਮੀ ਦੇ ਖ਼ਿਲਾਫ਼ ਭਾਰਤ ’ਚ ਜਾਂਚ ਚੱਲ ਰਹੀ ਹੈ। ਇਸ ਮਾਮਲੇ ’ਤੇ ਸ਼ਾਓਮੀ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਹੋਰ ਮੁੱਖ ਵਪਾਰਕ ਸੇਵਾਵਾਂ ’ਤੇ ਧਿਆਨ ਕੇਂਦਰਿਤ ਕਰਨ ਲਈ ਅਸੀਂ ਮਾਰਚ 2022 ’ਚ ਐੱਮ.ਆਈ. ਫਾਈਨੈਂਸ਼ੀਅਲ ਸੇਵਾਵਾਂ ਨੂੰ ਬੰਦ ਕਰ ਦਿੱਤਾ। 4 ਸਾਲਾਂ ਦੀ ਛੋਟੀ ਮਿਆਦ ’ਚ ਅਸੀਂ ਹਜ਼ਾਰਾਂ ਗਾਹਕਾਂ ਨੂੰ ਜੋੜਨ ਅਤੇ ਸਪੋਰਟ ਕਰਨ ’ਚ ਸਮਰੱਥ ਸੀ। ਅਸੀਂ ਇਸ ਪ੍ਰਕਿਰਿਆ ਦੌਰਾਨ ਆਪਣੇ ਭਾਗੀਦਾਰਾਂ ਦੇ ਨਾਲ ਕੰਮ ਕਰ ਰਹੇ ਹਾਂ ਅਤੇ ਆਪਣੇ ਉਪਭੋਗਤਾਵਾਂ ਦਾ ਸਮਰਥਨ ਕਰ ਰਹੇ ਹਾਂ। ਅਸੀਂ ਭਵਿੱਖ ’ਚ ਆਪਣੇ ਉਤਪਾਦਾਂ ਦੇ ਨਾਲ ਸਾਰਿਆਂ ਲਈ ਨਵੀਂ ਤਕਨੀਕ ਅਤੇ ਇਨੋਵੇਸ਼ਨ ਲਿਆਉਣਾ ਜਾਰੀ ਰੱਖਾਂਗੇ।