ਪਿਛਲੇ 2 ਸਾਲਾਂ ਤੋਂ ਦੁਬਈ ’ਚ ਖੱਜਲ ਖੁਆਰ ਹੋ ਰਹੇ ਨੌਜਵਾਨ ਦੀ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਹੋਈ ਭਾਰਤ ਵਾਪਸੀ

ਪਿਛਲੇ 2 ਸਾਲਾਂ ਤੋਂ ਦੁਬਈ ’ਚ ਖੱਜਲ ਖੁਆਰ ਹੋ ਰਹੇ ਨੌਜਵਾਨ ਦੀ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਹੋਈ ਭਾਰਤ ਵਾਪਸੀ

ਦੁਬਈ ਵਿਚ ਪਿਛਲੇ 2 ਸਾਲਾਂ ਤੋਂ ਖੱਜਲ ਖੁਆਰ ਹੋ ਰਹੇ ਭਾਰਤੀ ਨੌਜਵਾਨ ਦੀ MP ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਭਾਰਤ ਵਾਪਸੀ ਹੋਈ ਹੈ। ਦੱਸ ਦਈਏ ਕਿ ਅਮਰਜੀਤ ਗਿੱਲ ਨੇ ਉਥੇ ਕਾਫ਼ੀ ਤਸ਼ੱਦਦ ਝੱਲਿਆ। ਅਮਰਜੀਤ ਗਿੱਲ ਦਾ ਫੋਨ ਕਿਸੇ ਸਾਥੀ ਵੱਲੋਂ ਵਰਤਿਆ ਗਿਆ ਤੇ ਫੋਨ ਕਰਕੇ ਪੁਲਿਸ ਅਧਿਕਾਰੀ ਨੂੰ ਗਾਲੀ ਗਲੋਚ ਕੀਤਾ ਗਿਆ। ਜਿਸ ਤੋਂ ਬਾਅਦ ਉਸ ਦਾ ਅੰਜਾਮ ਅਮਰਜੀਤ ਗਿੱਲ ਨੂੰ ਭੁਗਤਣਾ ਪਿਆ। ਉਸ ਨੂੰ 15 ਦਿਨ ਜੇਲ੍ਹ ਵਿਚ ਵੀ ਰਹਿਣਾ ਪਿਆ। ਅਮਰਜੀਤ ਇੱਕ ਕੰਪਨੀ ਵਿੱਚ ਕੰਮ ਕਰਦਾ ਪਰੰਤੂ ਕੰਪਨੀ ਉਸਨੂੰ ਪੈਸੇ ਵੀ ਨਹੀਂ ਦਿੰਦੀ ਅਤੇ ਕਈ ਵਾਰ ਉਸਨੂੰ ਖਾਣ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਮਿਲਦੀ। ਉਸ ਤੋਂ ਬਾਅਦ ਪਰਿਵਾਰ ਵੱਲੋਂ ਅਮਰਜੀਤ ਗਿੱਲ ਨੂੰ ਭਾਰਤ ਵਾਪਸ ਲਿਆਉਣ ਲਈ ਯਤਨ ਸ਼ੁਰੂ ਕਰ ਦਿੱਤੇ।

      Image

ਪਰਿਵਾਰ ਵੱਲੋਂ ਕਈ ਵਾਰ ਟਿਕਟ ਵੀ ਕਰਵਾਈ, ਪਰ ਉਹਨਾਂ ਦੇ ਪੈਸੇ ਖ਼ਰਾਬ ਹੋਏ ਅਤੇ 3 ਵਾਰ ਏਅਰਪੋਰਟ ਤੋਂ ਵਾਪਸ ਭੇਜ ਦਿੱਤਾ ਗਿਆ। ਪਿਤਾ ਬੀਰ ਬੱਲ ਵੱਲੋਂ ਕਪੂਰਥਲਾ ਦੇ ਇਕ ਵਿਅਕਤੀ ਨਾ ਸੰਪਰਕ ਸਾਧਿਆ ਗਿਆ, ਜਿਸ ਨੇ ਵੀ ਉਨ੍ਹਾਂ ਤੋਂ ਲੱਖਾਂ ਰੁਪਏ ਵਸੂਲ ਲਏ ਅਤੇ ਉਨ੍ਹਾਂ ਦਾ ਪੱਲਾ ਨਹੀਂ ਫੜਿਆ। ਜਿਸ ਤੋਂ ਬਾਅਦ ਥੱਕ ਹਾਰ ਕੇ 31 ਅਗਸਤ 2024 ਨੂੰ ਅਮਰਜੀਤ ਦੇ ਪਰਿਵਾਰ ਨੇ ਸੰਤ ਸੀਚੇਵਾਲ ਤੱਕ ਪਹੁੰਚ ਕੀਤੀ। ਉਹਨਾਂ ਨੇ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਅਮਰਜੀਤ ਗਿੱਲ ਦੀ 3 ਸਤੰਬਰ 2024 ਨੂੰ ਸਹੀ ਸਲਾਮਤ ਵਾਪਸੀ ਕਰਵਾਈ।ਇਸ ਮੌਕੇ ਪਰਿਵਾਰ MP ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਅਤੇ ਹੋਰ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਭਾਰਤ ’ਚ ਰਹਿ ਕੇ ਹੀ ਆਪਣਾ ਕੰਮ ਕਾਰਜ ਕਰਨ।