ਪਿਓ ਦੀ ਮੌਤ ਮਗਰੋਂ ਕਰਜ਼ਾ ਚੁੱਕ ਮਾਂ ਨੇ ਭੇਜਿਆ ਕੈਨੇਡਾ, ਹੁਣ ਇਕਲੌਤੇ ਪੁੱਤ ਦੀ ਮੌਤ ਨੇ ਤੋੜਿਆ ਪਰਿਵਾਰ

ਪਿਓ ਦੀ ਮੌਤ ਮਗਰੋਂ ਕਰਜ਼ਾ ਚੁੱਕ ਮਾਂ ਨੇ ਭੇਜਿਆ ਕੈਨੇਡਾ, ਹੁਣ ਇਕਲੌਤੇ ਪੁੱਤ ਦੀ ਮੌਤ ਨੇ ਤੋੜਿਆ ਪਰਿਵਾਰ

ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਦੇ ਨੌਜਵਾਨ ਮਹਿਕਪ੍ਰੀਤ ਸਿੰਘ ਦੀ ਕੈਨੇਡਾ ਦੇ ਸਰੀ ਵਿਖੇ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਮਹਿਕਪ੍ਰੀਤ ਸਿੰਘ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਿਆ ਸੀ। ਪਰਿਵਾਰ ਨੇ ਉਸ ਨੂੰ ਕਰਜ਼ਾ ਚੁੱਕ ਕੇ ਕੈਨੇਡਾ ਵਿਖੇ ਪੜ੍ਹਾਈ ਲਈ ਭੇਜਿਆ ਸੀ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਸਿਰ ਉੱਪਰ ਪਿਤਾ ਦਾ ਸਾਇਆ ਵੀ ਨਹੀਂ ਸੀ। 

ਪੁੱਤ ਦਾ ਸੁਨਹਿਰੀ ਭਵਿੱਖ ਬਨਾਉਣ ਦੇ ਮਕਸਦ ਨਾਲ ਮਾਂ ਨੇ ਕਰਜ਼ਾ ਚੁੱਕ ਕੇ ਉਸ ਨੂੰ ਕੈਨੇਡਾ ਭੇਜਿਆ ਸੀ ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਪੀੜਤ ਪਰਿਵਾਰ ਨੇ ਮ੍ਰਿਤਕ ਦੀ ਦੇਹ ਵਾਪਸ ਲਿਆਉਣ ਲਈ ਸਹਾਇਤਾ ਦੀ ਅਪੀਲ ਕੀਤੀ ਹੈ।