- Updated: January 31, 2023 03:18 PM
ਸਾਬਕਾ ਰਾਸ਼ਟਰਪਤੀ ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਕੋ-ਚੇਅਰਮੈਨ ਆਸਿਫ਼ ਅਲੀ ਜ਼ਰਦਾਰੀ ਨੇ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਪ੍ਰਧਾਨ ਇਮਰਾਨ ਖ਼ਾਨ ਨੂੰ 10 ਅਰਬ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ। ਆਪਣੇ ਮੁਵੱਕਿਲ ਆਸਿਫ ਅਲੀ ਜ਼ਰਦਾਰੀ ਦੀ ਤਰਫੋਂ ਕੰਮ ਕਰਨ ਵਾਲੇ ਨਾਇਕ ਐਂਡ ਐਸੋਸੀਏਟਸ ਵਲੋਂ ਭੇਜੇ ਗਏ ਨੋਟਿਸ ’ਚ ਕਿਹਾ ਗਿਆ ਹੈ ਕਿ ਇਮਰਾਨ ਖ਼ਾਨ ਨੇ ਇਕ ਜਨਤਕ ਭਾਸ਼ਣ ’ਚ ਜ਼ਰਦਾਰੀ ਦੇ ਖ਼ਿਲਾਫ਼ ‘ਝੂਠੇ ਤੇ ਮਨਘੜਤ’ ਦੋਸ਼ ਲਾਏ ਸਨ ਕਿ ਉਨ੍ਹਾਂ ਨੇ ਇਮਰਾਨ ਖ਼ਾਨ ’ਤੇ ਇਕ ਹੋਰ ਘਾਤਕ ਹਮਲਾ ਕਰਵਾਉਣ ਲਈ ਸਰਕਾਰ ਦੀ ਸ਼ਕਤੀਸ਼ਾਲੀ ਏਜੰਸੀ ਦੀ ਸਰਪ੍ਰਸਤੀ ਪ੍ਰਾਪਤ ਇਕ ਅੱਤਵਾਦੀ ਸੰਗਠਨ ਨੂੰ ਆਪਣੀ ਕਾਲੀ ਕਮਾਈ ’ਚੋਂ ਸੁਪਾਰੀ ਦੇ ਪੈਸੇ ਦਿੱਤੇ ਹਨ।
ਨੋਟਿਸ ’ਚ ਕਿਹਾ ਗਿਆ ਹੈ ਕਿ ਦੋਸ਼ ਦੁਰਭਾਵਨਾਪੂਰਨ ਤੇ ਅਪਮਾਨਜਨਕ ਸੋਚ ਦੇ ਹਨ, ਜਿਨ੍ਹਾਂ ਨੇ ਜ਼ਰਦਾਰੀ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ।