- Updated: August 12, 2022 09:32 PM
ਲੇਖਕ ਸਲਮਾਨ ਰਸ਼ਦੀ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਰਸ਼ਦੀ ਨੂੰ ਨਿਊਯਾਰਕ ਦੇ ਬਫੇਲੋ ਨੇੜੇ ਚੌਟਾਓਕਾ 'ਚ ਦਿੱਤੇ ਜਾਣ ਵਾਲੇ ਇਕ ਭਾਸ਼ਣ ਤੋਂ ਪਹਿਲਾਂ ਮੰਚ 'ਤੇ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਸ਼ੁੱਕਰਵਾਰ ਦੀ ਸਵੇਰ ਲੈਕਚਰ ਦੇਣ ਤੋਂ ਪਹਿਲਾਂ CHQ 2022 ਪ੍ਰੋਗਰਾਮ ਲਈ ਮੰਚ 'ਤੇ ਜਾਂਦੇ ਸਮੇਂ ਲੇਖਕ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਦੱਸ ਦੇਈਏ ਕਿ ਸਲਮਾਨ ਰਸ਼ਦੀ ਦੀ ਕਿਤਾਬ 'ਦਿ ਸੈਟੇਨਿਕ ਵਰਸੇਜ (The Satanic Verses) ਈਰਾਨ 'ਚ 1988 ਤੋਂ ਬੈਨ ਹੈ ਕਿਉਂਕਿ ਕਈ ਮੁਸਲਮਾਨ ਇਸ ਨੂੰ ਈਸ਼ਨਿੰਦਾ ਮੰਨਦੇ ਹਨ।