ਪ੍ਰੇਮਿਕਾ ਹੋਈ ਪ੍ਰੀਖਿਆ ’ਚ ਫ਼ੇਲ੍ਹ ਤਾਂ ਪ੍ਰੇਮੀ ਨੇ ਅੱਗ ਲਗਾ ਕੇ ਸਕੂਲ ਦਿੱਤਾ ਫੂਕ।

 ਪ੍ਰੇਮਿਕਾ ਹੋਈ ਪ੍ਰੀਖਿਆ ’ਚ ਫ਼ੇਲ੍ਹ ਤਾਂ ਪ੍ਰੇਮੀ ਨੇ ਅੱਗ ਲਗਾ ਕੇ ਸਕੂਲ ਦਿੱਤਾ ਫੂਕ।

ਪਿਆਰ ਵਿਚ ਇਨਸਾਨ ਕੁਝ ਵੀ ਕਰਨ ਲਈ ਤਿਆਰ ਰਹਿੰਦਾ ਹੈ। ਕਦੇ-ਕਦੇ ਲੋਕ ਪਿਆਰ ਵਿਚ ਇੰਨੇ ਪਾਗਲ ਹੋ ਜਾਂਦੇ ਹਨ ਕਿ ਉਹ ਸਹੀ-ਗ਼ਲਤ ਦਾ ਫ਼ੈਸਲਾ ਨਹੀਂ ਕਰ ਪਾਉਂਦੇ ਅਤੇ ਕੁਝ ਅਜਿਹਾ ਕਰ ਬੈਠਦੇ ਹਨ, ਜਿਸਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ। ਹੁਣ ਇਸ ਦਰਮਿਆਨ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਪਿਆਰ ਵਿਚ ਪਾਗਲ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਲਈ ਕੁਝ ਅਜਿਹਾ ਕਰ ਦਿੱਤਾ, ਜਿਸਦੇ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।ਦਰਅਸਲ, ਇਸ ਮੁੰਡੇ ਦਾ ਵਿਆਹ ਜਿਸ ਕੁੜੀ ਨਾਲ ਹੋਣ ਵਾਲਾ ਹੈ ਉਹ ਪ੍ਰੀਖਿਆ ਵਿਚ ਫੇਲ ਹੋ ਗਈ। ਇਸ ਤੋਂ ਬਾਅਦ ਮੁੰਡੇ ਨੇ ਸੋਚਿਆ ਕਿ ਮੰਗੇਤਰ ਨਾਲ ਉਸਦਾ ਵਿਆਹ ਟੁੱਟ ਜਾਏਗਾ ਜਿਸਦੇ ਡਰੋਂ ਉਸਨੇ ਸਕੂਲ ਨੂੰ ਅੱਗ ਲਗਾ ਕੇ ਫੂਕ ਦਿੱਤਾ।

                                                                    Image

ਇਸ ਹਾਦਸੇ ਵਿਚ ਸਕੂਲ ਦੇ ਕਈ ਜ਼ਰੂਰੀ ਕਾਗਜਾਤ ਸੜ੍ਹ ਗਏ। ਇਹ ਘਟਨਾ ਮਿਸਰ ਦੇ ਮੇਨੋਫੀਆ ਦੀ ਹੈ। ਪੁਲਸ ਨੇ ਦੋਸ਼ੀ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੁੜੀ ਅਤੇ ਮੁੰਡਾ ਇਕੋ ਹੀ ਜਮਾਤ ਵਿਚ ਪੜ੍ਹਦੇ ਸਨ।