ਸੈਮੀਕੰਡਕਟਰ ਸਪਲਾਈ ’ਚ ਸੁਧਾਰ ਨਾਲ ਜੂਨ ’ਚ 19 ਫੀਸਦੀ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਵਧੀ। 

ਸੈਮੀਕੰਡਕਟਰ ਸਪਲਾਈ ’ਚ ਸੁਧਾਰ ਨਾਲ ਜੂਨ ’ਚ 19 ਫੀਸਦੀ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਵਧੀ। 

 

ਨਵੀਂ ਦਿੱਲੀ –
ਕੌਮਾਂਤਰੀ ਪੱਧਰ ’ਤੇ ਸੈਮੀਕੰਡਕਟਰ ਸਪਲਾਈ ’ਚ ਸੁਧਾਰ ਨਾਲ ਜੂਨ ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਸਾਲਾਨਾ ਆਧਾਰ ’ਤੇ 19 ਫੀਸਦੀ ਵਧ ਗਈ। ਵਾਹਨ ਨਿਰਮਾਤਾਵਾਂ ਦੇ ਸੰਗਠਨ ‘ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਜ਼’ (ਸਿਆਮ) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਕਾਰ ਡੀਲਰਾਂ ਨੂੰ ਯਾਤਰੀ ਵਾਹਨਾਂ ਦੀ ਸਪਲਾਈ ਜੂਨ 2022 ’ਚ 19 ਫੀਸਦੀ ਵਧ ਕੇ 2,75,788 ਇਕਾਈਆਂ ਦੇ ਪਹੁੰਚ ਗਈ। ਜੂਨ 2021 ’ਚ ਡੀਲਰਾਂ ਨੂੰ 2,31,633 ਇਕਾਈਆਂ ਦੀ ਸਪਲਾਈ ਹੋਈ ਸੀ।

 

ਇਸ ਤਰ੍ਹਾਂ ਦੋਪਹੀਆ ਵਾਹਨਾਂ ਦੀ ਥੋਕ ਵਿਕਰੀ ਜਾਂ ਡੀਲਰਾਂ ਨੂੰ ਸਪਲਾਈ ਪਿਛਲੇ ਮਹੀਨੇ ਵਧ ਕੇ 13,08,764 ਇਕਾਈ ’ਤੇ ਪਹੁੰਚ ਗਈ ਜੋ ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ ’ਚ 10,60,565 ਇਕਾਈ ਰਹੀ ਸੀ। ਇਸ ਤੋਂ ਇਲਾਵਾ ਤਿੰਨ ਪਹੀਆ ਵਾਹਨਾਂ ਦੀ ਕੁੱਲ ਥੋਕ ਵਿਕਰੀ ਵੀ ਸਮੀਖਿਆ ਅਧੀਨ ਮਹੀਨੇ ’ਚ ਉਛਲ ਕੇ 26,710 ਇਕਾਈ ਹੋ ਗਈ। ਜੂਨ ’ਚ ਇਹ ਅੰਕੜਾ 9,404 ਇਕਾਈ ਦਾ ਸੀ। ਅੰਕੜਿਆਂ ਮੁਤਾਬਕ ਪੂਰੇ ਯਾਤਰੀ ਵਾਹਨ ਸ਼੍ਰੇਣੀ ਦੀ ਥੋਕ ਵਿਕਰੀ ਜੂਨ 2022 ’ਚ ਸਾਲਾਨਾ ਆਧਾਰ ’ਤੇ ਵਧ ਕੇ 16,11,300 ਇਕਾਈ ਰਹੀ ਜੋ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ’ਚ 13,01,602 ਇਕਾਈ ਰਹੀ ਸੀ।