ਸੂਰ ਦੀ ਕਿਡਨੀ ਲਗਾ ਕੇ ਔਰਤ ਦੀ ਜਾਨ ਬਚਾਈ

ਸੂਰ ਦੀ ਕਿਡਨੀ ਲਗਾ ਕੇ ਔਰਤ ਦੀ ਜਾਨ ਬਚਾਈ

ਡਾਕਟਰਾਂ ਨੇ ਨਿਊਜਰਸੀ ਦੀ ਇਕ ਮਰ ਰਹੀ ਔਰਤ ਦੇ ਸਰੀਰ ਵਿਚ ਇਕ ਸੂਰ ਦੀ ਕਿਡਨੀ ਲਗਾ ਕੇ ਉਸ ਦੀ ਜਾਨ ਬਚਾਈ ਹੈ। ਲੀਜ਼ਾ ਪਿਸਾਨੋ ਦਾ ਦਿਲ ਅਤੇ ਗੁਰਦੇ ਫੇਲ ਹੋ ਗਏ ਸਨ ਅਤੇ ਉਹ ਇੰਨੀ ਬੀਮਾਰ ਹੋ ਗਈ ਸੀ ਕਿ ਰਵਾਇਤੀ ਅੰਗ ਟ੍ਰਾਂਸਪਲਾਂਟ ਸੰਭਵ ਨਹੀਂ ਸੀ। ‘ਐੱਨ.ਵਾਈ.ਯੂ. ਲੈਂਗੋਨ ਹੈਲਥ ਮੈਡੀਕਲ ਇੰਸਟੀਚਿਊਟ ਦੇ ਡਾਕਟਰਾਂ ਨੇ ਇਕ ਅਨੋਖਾ ਤਰੀਕਾ ਲੱਭਿਆ, ਜਿਸ ਵਿਚ ਔਰਤ ਦੇ ਦਿਲ ਦੀ ਧੜਕਣ ਨੂੰ ਬਣਾਈ ਰੱਖਣ ਲਈ ਇਕ ਮਕੈਨੀਕਲ ਪੰਪ ਲਗਾਇਆ ਗਿਆ ਅਤੇ ਕੁਝ ਦਿਨਾਂ ਬਾਅਦ ਸੂਰ ਦੀ ਕਿਡਨੀ ਟ੍ਰਾਂਸਪਲਾਂਟ ਕੀਤੀ ਗਈ।

ਐੱਨ.ਵਾਈ.ਯੂ. ਦੀ ਟੀਮ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਪਿਸਾਨੋ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਉਹ ਦੂਜੀ ਔਰਤ ਹੈ, ਜਿਸ ਦੇ ਸਰੀਰ ਵਿਚ ਸੂਰ ਦਾ ਕਿਡਨੀ ਲਗਾਈ ਗਈ ਹੈ।