ਇੰਸਟਾਗ੍ਰਾਮ ’ਤੇ ਹੋਈ ਦੋਸਤੀ ਲੈ ਗਯਾ ਹੋਟਲ ਤੱਕ, ਫਿਰ ਕੁੜੀ ਦੇ ਘਰ ਪਹੁੰਚੇ ਮੁੰਡੇ ਦੀ CCTV ਵੀਡੀਓ। 

ਇੰਸਟਾਗ੍ਰਾਮ ’ਤੇ ਹੋਈ ਦੋਸਤੀ ਲੈ ਗਯਾ ਹੋਟਲ ਤੱਕ, ਫਿਰ ਕੁੜੀ ਦੇ ਘਰ ਪਹੁੰਚੇ ਮੁੰਡੇ ਦੀ CCTV ਵੀਡੀਓ। 

ਸੋਸ਼ਲ ਮੀਡੀਆ ’ਤੇ ਮੁਲਜ਼ਮ ਨੇ ਨਾਬਾਲਗ ਕੁੜੀ ਨਾਲ ਦੋਸਤੀ ਕੀਤੀ ਅਤੇ ਉਸ ਨੂੰ ਵਰਗਲਾ ਕੇ ਬੱਸ ਅੱਡੇ ਦੇ ਨੇੜੇ ਹੋਟਲ ’ਚ ਲਿਜਾ ਕੇ ਜਬਰ-ਜ਼ਿਨਾਹ ਕੀਤਾ। ਇੰਨਾ ਹੀ ਨਹੀਂ, ਮੁਲਜ਼ਮ ਨੇ ਕੁੜੀ ਦੇ ਘਰੋਂ ਨਕਦੀ ਵੀ ਚੋਰੀ ਕੀਤੀ। ਉਕਤ ਚੋਰੀ ਦੀ ਘਟਨਾ ਪੀੜਤ ਕੁੜੀ ਦੇ ਘਰ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋਈ ਹੈ, ਜਿਸ ਤੋਂ ਬਾਅਦ ਪੀੜਤਾ ਦੇ ਪਿਤਾ ਨੇ ਥਾਣਾ ਦਰੇਸੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ।ਪੁਲਸ ਨੇ ਮੁਲਜ਼ਮ ਕ੍ਰਿਸ਼ਨਾ ਸ਼ਰਮਾ ਨਿਵਾਸੀ ਚੰਦਰ ਨਗਰ, ਹੈਬੋਵਾਲ ਖ਼ਿਲਾਫ ਪੋਕਸੋ, ਜਬਰ-ਜ਼ਿਨਾਹ, ਚੋਰੀ ਅਤੇ ਧਮਕਾਉਣ ਦੇ ਦੋਸ਼ ’ਚ ਕੇਸ ਦਰਜ ਕਰ ਲਿਆ ਹੈ। ਪੀੜਤ ਲੜਕੀ ਦੇ ਪਿਤਾ ਨੂੰ ਪਤਾ ਲੱਗਾ ਕਿ ਰੋਜ਼ਾਨਾ ਘਰ ਦੀ ਅਲਮਾਰੀ ਤੋਂ ਨਕਦੀ ਚੋਰੀ ਹੋ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਕ੍ਰਿਸ਼ਨਾ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਸਬੰਧੀ ਜਦੋਂ ਉਨ੍ਹਾਂ ਨੇ 15 ਸਾਲਾਂ ਬੇਟੀ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਕ੍ਰਿਸ਼ਨਾ ਦੇ ਨਾਲ ਉਸ ਦੀ ਜਾਣ ਪਛਾਣ ਇੰਸਟਾਗ੍ਰਾਮ ’ਤੇ ਹੋਈ, ਜਿੱਥੋਂ ਕ੍ਰਿਸ਼ਨਾ ਨੇ ਉਸ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ। ਕ੍ਰਿਸ਼ਨਾ ਵਰਗਲਾ ਕੇ ਉਸ ਤੋਂ ਅਲਮਾਰੀ ਦੀ ਚਾਬੀ ਲੈਂਦਾ ਅਤੇ ਨਕਦੀ ਚੋਰੀ ਕਰ ਲੈਂਦਾ।ਮੁਲਜ਼ਮ ਕ੍ਰਿਸ਼ਨਾ ਉਸ ਦੀ ਨਾਬਾਲਗ ਬੇਟੀ ਨੂੰ ਵਰਗਲਾ ਕੇ ਬੱਸ ਅੱਡੇ ਦੇ ਕੋਲ ਇਕ ਹੋਟਲ ’ਚ ਲੈ ਗਿਆ, ਜਿੱਥੇ ਉਸ ਦੀ ਬੇਟੀ ਦੇ ਨਾਲ ਮੁਲਜ਼ਮ ਨੇ ਜਬਰ-ਜ਼ਿਨਾਹ ਕੀਤਾ ਅਤੇ ਮੂੰਹ ਨਾ ਖੋਲ੍ਹਣ ਬਦਲੇ ਨਕਦੀ ਦੀ ਮੰਗ ਕਰਨ ਲੱਗਾ। ਮੂੰਹ ਖੋਲ੍ਹਣ ’ਤੇ ਉਹ ਪੀੜਤਾ ਨੂੰ ਰੂਮ ਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦਾ ਰਿਹਾ। ਇਸ ਤਰ੍ਹਾਂ ਦੀਆਂ ਘਿਨੌਣੀਆਂ ਗੱਲਾਂ ਕਰ ਕੇ ਮੁਲਜ਼ਮ ਕ੍ਰਿਸ਼ਨਾ ਪੀੜਤਾ ਨੂੰ ਬਲੈਕਮੇਲ ਕਰ ਕੇ ਪੈਸੇ ਠੱਗਦਾ ਰਿਹਾ ਅਤੇ ਸਰੀਰਕ ਸੋਸ਼ਣ ਕਰਦਾ ਰਿਹਾ। ਇਸ ਸਬੰਧੀ ਜਾਂਚ ਅਧਿਕਾਰੀ ਸੰਤੋਖ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਕ੍ਰਿਸ਼ਨਾ ਦੀ ਭਾਲ ’ਚ ਪੁਲਸ ਛਾਪੇਮਾਰੀ ਕਰ ਰਹੀ ਹੈ। ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।