ਨੋਟਾਂ ਦਾ ‘ਅੰਬਾਰ’ ਮਿਲਿਆ ਮਹਾਰਾਸ਼ਟਰ ’ਚ, 56 ਕਰੋੜ ਦੀ ਨਕਦੀ; 32 ਕਿਲੋ ਸੋਨਾ ਬਰਾਮਦ

ਨੋਟਾਂ ਦਾ ‘ਅੰਬਾਰ’ ਮਿਲਿਆ ਮਹਾਰਾਸ਼ਟਰ ’ਚ, 56 ਕਰੋੜ ਦੀ ਨਕਦੀ; 32 ਕਿਲੋ ਸੋਨਾ ਬਰਾਮਦ

ਮਹਾਰਾਸ਼ਟਰ ਦੇ ਜਾਲਨਾ ’ਚ ਆਮਦਨ ਟੈਕਸ ਵਿਭਾਗ ਨੇ ਕੁਝ ਕਾਰੋਬਾਰੀ ਸਮੂਹਾਂ ਨਾਲ ਸਬੰਧਤ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ 390 ਕਰੋੜ ਰੁਪਏ ਦੀ 'ਬੇਨਾਮੀ' ਜਾਇਦਾਦ ਦਾ ਪਤਾ ਲਗਾਇਆ ਹੈ, ਜਿਸ 'ਚ ਵੱਡੀ ਨਕਦੀ ਵੀ ਸ਼ਾਮਲ ਹੈ। ਇਸ ਕਾਰਵਾਈ ਵਿੱਚ ਵਿਭਾਗ ਦੀਆਂ ਕਈ ਟੀਮਾਂ ਸ਼ਾਮਲ ਹੋਈਆਂ। ਜ਼ਬਤ ਸੰਪਤੀ ’ਚ 56 ਕਰੋੜ ਰੁਪਏ ਦੀ ਨਕਦੀ, 32 ਕੋਲਾ ਸੋਨਾ, 14 ਕਰੋੜ ਰੁਪਏ ਦੇ ਹੀਰੇ ਦੇ ਗਹਿਣੇ ਅਤੇ ਜਾਇਦਾਦ ਦੇ ਕਾਗਜ਼ਾਤ ਸ਼ਾਮਲ ਹਨ।

                                                                    Image

ਅਧਿਕਾਰੀਆਂ ਨੇ ਜਾਇਦਾਦ ਦੇ ਕੁਝ ਦਸਤਾਵੇਜ਼ ਅਤੇ ਡਿਜੀਟਲ ਰਿਕਾਰਡ ਵੀ ਆਪਣੇ ਕਬਜ਼ੇ ’ਚ ਲਏ ਹਨ।ਮਿਲੀ ਜਾਣਕਾਰੀ ਮੁਤਾਬਕ ਸਟੀਲ, ਕੱਪੜੇ ਅਤੇ ਰਿਅਲ ਅਸਟੇਟ ਦੇ ਦੋ ਕਾਰੋਬਾਰੀ ਸਮੂਹ ਨਾਲ ਜੁੜੇ ਰਿਹਾਇਸ਼ੀ ਅਤੇ ਅਧਿਕਾਰਤ ਕੰਪਲੈਕਸਾਂ ’ਚ 1 ਤੋਂ 8 ਅਗਸਤ ਦਰਮਿਆਨ ਛਾਪੇਮਾਰੀ ਕੀਤੀ ਗਈ ਸੀ। ਛਾਪੇਮਾਰੀ ਦੌਰਾਨ ਜ਼ਬਤ ਕੀਤੀ ਗਈ ਨਕਦੀ ਦੀ ਗਿਣਤੀ ਕਰਨ ਨੂੰ 12 ਘੰਟੇ ਤੋਂ ਵੱਧ ਦਾ ਸਮਾਂ ਲੱਗਾ।ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਕਾਰੋਬਾਰੀ ਸਮੂਹਾਂ ਦੀ ਟੈਕਸ ਚੋਰੀ ਦਾ ਸੁਰਾਗ ਮਿਲਣ ਮਗਰੋਂ ਆਮਦਨ ਟੈਕਸ ਵਿਭਾਗ ਨੇ ਛਾਪੇਮਾਰੀ ਲਈ 260 ਅਧਿਕਾਰੀਆਂ ਦੀਆਂ 5 ਟੀਮਾਂ ਦਾ ਗਠਨ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਮੁਹਿੰਮ ’ਚ 120 ਤੋਂ ਵੱਧ ਵਾਹਨਾਂ ਦਾ ਇਸਤੇਮਾਲ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।ਛਾਪੇਮਾਰੀ ਕਰਨ ਲਈ ਆਮਦਨ ਟੈਕਸ ਵਿਭਾਗ ਦੀ ਟੀਮ ਨੇ ਗਜ਼ਬ ਦਾ ਪਲਾਨ ਬਣਾਇਆ। ਇਸ ਦੇ ਤਹਿਤ ਵਿਭਾਗ ਨੇ ਇਸ ਛਾਪੇਮਾਰੀ ਨੂੰ ਬੇਹੱਦ ਗੁਪਤ ਰੱਖਿਆ ਅਤੇ ਆਪਣੀਆਂ ਗੱਡੀਆਂ ‘ਦੁਲਹਨ ਹਮ ਲੇ ਜਾਏਂਗੇ’ ਨਾਮ ਵਾਲੇ ਸਟਿਕਰ ਚਿਪਕਾ ਰੱਖੇ ਸਨ, ਜਿਸ ਤੋਂ ਪਤਾ ਲੱਗ ਸਕੇ ਕਿ ਇਹ ਗੱਡੀਆਂ ਕਿਸੇ ਵਿਆਹ ’ਚ ਜਾ ਰਹੀਆਂ ਹਨ।