- Updated: August 13, 2022 11:59 PM
ਜਹਾਜ਼ ਕੰਪਨੀ 'ਗੋ ਫਸਟ' ਦੇ ਇਕ ਜਹਾਜ਼ ਨੂੰ ਗਲਤ 'ਸਮੋਕ ਅਲਾਰਮ' (ਧੂੰਏਂ ਸਬੰਧੀ ਚਿਤਾਵਨੀ) ਕਾਰਨ ਸ਼ੁੱਕਰਵਾਰ ਨੂੰ ਉਡਾਣ ਦਰਮਿਆਨ ਕੋਇੰਬਟੂਰ ਹਵਾਈ ਅੱਡੇ 'ਤੇ ਐਮਰਜੈਂਸੀ ਉਤਾਰਨਾ ਪਿਆ। ਅਧਿਕਾਰਤ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਬੈਂਗਲੁਰੂ ਤੋਂ ਮਾਲਦੀਪ ਜਾ ਰਹੀ ਇਸ ਜਹਾਜ਼ 'ਚ 92 ਯਾਤਰੀ ਸਵਾਰ ਸਨ।ਉਨ੍ਹਾਂ ਦੱਸਿਆ ਕਿ ਜਹਾਜ਼ ਦੇ ਦੋਵੇਂ ਇੰਜਣ ਕਥਿਤ ਰੂਪ ਨਾਲ ਗਰਮ ਹੋ ਗਏ ਸਨ, ਇਸ ਲਈ 'ਸਮੋਕ ਅਲਾਰਮ' ਸਰਗਰਮ ਹੋ ਗਿਆ। ਉਨ੍ਹਾਂ ਦੱਸਿਆ ਕਿ ਇੰਜੀਨੀਅਰਾਂ ਨੇ ਇੰਜਣਾਂ ਦੀ ਜਾਂਚ ਕਰਨ ਤੋਂ ਬਾਅਦ ਦੱਸਿਆ ਕਿ ਅਲਾਰਮ 'ਚ ਕੁਝ ਗੜਬੜੀ ਸੀ ਅਤੇ ਜਹਾਜ਼ ਉਡਾਣ ਭਰਨ ਲਈ ਬਿਲਕੁਲ ਸਹੀ ਸਥਿਤੀ 'ਚ ਹੈ।ਸੂਤਰਾਂ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਜਹਾਜ਼ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਿਆ। ਘਟਨਾ ਦੇ ਬਾਰੇ 'ਚ ਸਵਾਲ ਕਰਨ 'ਤੇ 'ਗੋ ਫਸਟ' ਦੇ ਬੁਲਾਰੇ ਨੇ ਦੱਸਿਆ ਕਿ ਗੋ ਫਸਟ ਦੀ ਇੰਜੀਨਅਰਿੰਗ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ, ਇਸ ਦਾ ਹੱਲ ਕੀਤਾ ਜਾ ਰਿਹਾ ਹੈ।