ਭਾਰਤੀ ਖਿਡਾਰੀਆਂ ਨੇ CWG ''ਚ  61 ਮੈਡਲ ਜਿੱਤੇ ,ਤਮਗਾ ਜੇਤੂਆਂ ਦੀ ਮੇਜ਼ਬਾਨੀ ਕਰਨਗੇ PM ਮੋਦੀ 

ਭਾਰਤੀ ਖਿਡਾਰੀਆਂ ਨੇ CWG ''ਚ  61 ਮੈਡਲ ਜਿੱਤੇ ,ਤਮਗਾ ਜੇਤੂਆਂ ਦੀ ਮੇਜ਼ਬਾਨੀ ਕਰਨਗੇ PM ਮੋਦੀ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਦੇ ਤਮਗਾ ਜੇਤੂ ਨਾਲ ਸ਼ਨੀਵਾਰ ਨੂੰ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਆਪਣੀ ਸਰਕਾਰੀ ਰਿਹਾਇਸ਼ 'ਤੇ ਸਵੇਰੇ ਕਰੀਬ 11 ਵਜੇ ਭਾਰਤੀ ਖਿਡਾਰੀਆਂ ਦੀ ਮੇਜ਼ਬਾਨੀ ਕਰਨਗੇ। ਇਸ ਵਾਰ ਭਾਰਤ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ 22 ਸੋਨੇ, 16 ਚਾਂਦੀ ਅਤੇ 23 ਕਾਂਸੀ ਸਮੇਤ ਕੁੱਲ 61 ਤਮਗੇ ਆਪਣੇ ਨਾਂ ਕੀਤੇ ਅਤੇ ਚੌਥੇ ਸਥਾਨ 'ਤੇ ਰਿਹਾ।ਭਾਰਤ 18ਵੀਂ ਵਾਰ ਇਨ੍ਹਾਂ ਖੇਡਾਂ'ਚ ਹਿੱਸਾ ਲੈ ਰਿਹਾ ਸੀ ਅਤੇ ਇਸ 'ਚ ਕੁੱਲ 104 ਪੁਰਸ਼ ਅਤੇ 103 ਮਹਿਲਾਵਾੰ ਨੇ ਹਿੱਸਾ ਲਿਆ। ਭਾਰਤ ਲਈ ਪੁਰਸ਼ਾਂ ਨੇ 35 ਅਤੇ ਮਹਿਲਾਵਾਂ ਨੇ 26 ਮੈਡਲ ਆਪਣੇ ਨਾਂ ਕੀਤੇ ਹਨ।

                                                                     Image

ਦੱਸ ਦੇਈਏ ਕਿ ਪੀ.ਐੱਮ. ਮੋਦੀ ਨੇ ਖਿਡਾਰੀਆਂ ਦੇ ਬਰਮਿੰਘਮ ਰਵਾਨਾ ਹੋਣ ਤੋਂ ਪਹਿਲਾਂ ਵੀਡੀਓ ਕਾਲ 'ਤੇ ਗੱਲ ਕੀਤੀ ਅਤੇ ਰਾਸ਼ਟਰਮੰਡਲ ਖੇਡਾਂ 'ਚ ਚੰਗਾ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਸੀ।ਉਨ੍ਹਾਂ ਕਿਹਾ ਸੀ ਕਿ ਉਹ ਖਿਡਾਰੀਆਂ ਨੂੰ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਮਿਲਣ ਲਈ ਸਮਾਂ ਕੱਢਣਗੇ। ਹੁਣ ਪੀ.ਐੱਮ. ਮੋਦੀ ਆਪਣਾ ਵਾਅਦਾ ਨਿਭਾਉਣ ਜਾ ਰਹੇ ਹਨ। ਪੀ.ਐੱਮ. ਮੋਦੀ ਨੇ ਰਾਸ਼ਟਰਮੰਡਲ ਖੇਡਾਂ ਦੌਰਾਨ ਲਗਾਤਾਰ ਖਿਡਾਰੀਆਂ ਦਾ ਹੌਸਲਾ ਵਧਾਇਆ ਸੀ। ਉਨ੍ਹਾਂ ਨੇ ਤਮਗਾ ਜਿੱਤਣ ਦੇ ਤੁਰੰਤ ਬਾਅਦ ਖਿਡਾਰੀਆਂ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਲਈ ਟਵੀਟ ਕੀਤੇ ਸਨ। ਪੀ.ਐੱਮ. ਨੇ ਬੀਤੇ ਸਾਲ ਵੀ ਟੋਕੀਓ ਓਲੰਪਿਕ ਖਤਮ ਹੋਣ ਤੋਂ ਬਾਅਦ ਉਥੋਂ ਪਰਤ ਕੇ ਆਏ ਤਮਗਾ ਜੇਤੂਆਂ ਨਾਲ ਮੁਲਾਕਾਤ ਕੀਤੀ ਸੀ।