ਫਰੀਦਕੋਟ ‘ਚ ਪੁਲਸ ਤੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ,2 ਗੈਂਗਸਟਰਾਂ ਦਾ ਐਨਕਾਊਂਟਰ

ਫਰੀਦਕੋਟ ‘ਚ ਪੁਲਸ ਤੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ,2 ਗੈਂਗਸਟਰਾਂ ਦਾ ਐਨਕਾਊਂਟਰ

ਪੰਜਾਬ ਵਿਚ ਵੱਡਾ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਫਰੀਦਕੋਟ ਦੇ ਵਿਚ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ, ਜਿਸ ਦੌਰਾਨ ਪੁਲਸ ਅਤੇ ਗੈਂਗਸਟਰਾਂ ਵੱਲੋਂ ਤਾਬੜਤੋੜ ਗੋਲ਼ੀਆਂ ਚਲਾਈਆਂ ਗਈਆਂ। ਇਸ ਮੁਕਾਬਲੇ ਦੌਰਾਨ ਦੋ ਗੈਂਗਸਟਰਾਂ ਨੂੰ ਲੱਤਾਂ 'ਚ ਗੋਲ਼ੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ। ਪੁਲਸ ਵੱਲੋਂ ਦੋਹਾਂ ਨੂੰ ਮੌਕੇ ਉਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

            Image

ਫੜੇ ਗਏ ਗੈਂਗਸਟਰਾਂ ਦਾ ਪਛਾਣ ਵਿਪਲਪ੍ਰੀਤ ਸਿੰਘ ਅਤੇ ਕਰਨ ਉਰਫ਼ ਆਸ਼ੂ ਵਜੋਂ ਹੋਈ ਹੈ। ਫੜੇ ਗਏ ਦੋਵੇਂ ਗੈਂਗਸਟਰ ਜਲੰਧਰ ਦੇ ਦੱਸੇ ਜਾ ਰਹੇ ਹਨ, ਜੋਕਿ ਫਰੀਦਕੋਟ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ। ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਦੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਗੈਂਗਟਰਾਂ ਨੂੰ ਫੜਨ ਗਈ ਅਤੇ ਦੋਵੇਂ ਗੈਂਗਸਟਰਾਂ ਵੱਲੋਂ ਪੁਲਸ ਪਾਰਟੀ 'ਤੇ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਇਹ ਦੋਵੇਂ ਗੈਂਗਸਟਰ ਅਰਸ਼ ਡੱਲਾ ਦੇ ਸਾਥੀ ਦੱਸੇ ਜਾਂਦੇ ਹਨ। ਸੂਤਰਾਂ ਅਨੁਸਾਰ ਉਹ ਕਿਸੇ ਜੇਈ 'ਤੇ ਗੋਲ਼ੀ ਚਲਾਉਣ ਲਈ ਆਏ ਸਨ। ਪੁਲਿਸ ਨੇ ਸੂਚਨਾ ਮਿਲਦਿਆਂ ਹੀ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਦੋਂ ਸਾਹਮਣਿਓਂ ਗੋਲ਼ੀਬਾਰੀ ਹੋਈ ਤਾਂ ਪੁਲਿਸ ਨੇ ਵੀ ਗੋਲੀਬਾਰੀ ਕੀਤੀ, ਜਿਸ ਕਾਰਨ ਦੋਵਾਂ ਦੀਆਂ ਲੱਤਾਂ 'ਚ ਗੋਲੀ ਲੱਗੀ ਹੈ।