‘ਆਪ’ ਵੱਲੋਂ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਭੁੱਖ ਹੜਤਾਲ,CM ਭਗਵੰਤ ਮਾਨ ਰਹੇ ਮੌਜੂਦ,ਭਾਜਪਾ ''ਤੇ ਸਾਧੇ ਨਿਸ਼ਾਨੇ

‘ਆਪ’ ਵੱਲੋਂ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਭੁੱਖ ਹੜਤਾਲ,CM ਭਗਵੰਤ ਮਾਨ ਰਹੇ ਮੌਜੂਦ,ਭਾਜਪਾ ''ਤੇ ਸਾਧੇ ਨਿਸ਼ਾਨੇ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੇ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਖ਼ਿਲਾਫ਼ 'ਆਪ' ਵੱਲੋਂ ਅੱਜ ਦੇਸ਼ ਭਰ ਵਿਚ ਸਮੂਹਿਕ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਮੰਤਰੀਆਂ ਅਤੇ 'ਆਪ' ਵਰਕਰਾਂ ਨਾਲ ਖਟਕੜ ਕਲਾਂ ਵਿਚ ਭੁੱਖ ਹੜਤਾਲ 'ਤੇ ਬੈਠ ਗਏ ਹਨ। ਇਹ ਭੁੱਖ ਹੜਤਾਲ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਰੋਸ ਜ਼ਾਹਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇਸ਼ ਦਾ ਲੋਕਤੰਤਰ ਖ਼ਤਰੇ ਵਿਚ ਹੈ। ਕੀ ਇਨ੍ਹਾਂ ਦਿਨਾਂ ਵਾਸਤੇ ਹੀ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸਨ। ਅੱਜ ਸ਼ਹੀਦ ਭਗਤ ਸਿੰਘ ਦੀ ਆਤਮਾ ਤੜਫ਼ ਰਹੀ ਹੋਵੇਗੀ। ਸ਼ਹੀਦ-ਏ-ਆਜ਼ਮ ਭਗਤ ਸਿੰਘ ਵੱਲੋਂ ਦੇਸ਼ ਦੇ ਲੋਕਤੰਤਰ ਲਈ ਦਿੱਤੀ ਕੁਰਬਾਨੀ ਅੱਜ ਖ਼ਤਰੇ ਵਿੱਚ ਹੈ। ਆਓ ਇਕੱਠੇ ਹੋ ਕੇ ਇਨ੍ਹਾਂ ਤਾਨਾਸ਼ਾਹੀ ਲੀਡਰਾਂ ਤੋਂ ਸ਼ਹੀਦਾਂ ਦੀ ਧਰਤੀ ਦੇ ਇਸ ਲੋਕਤੰਤਰ ਨੂੰ ਬਚਾਈਏ। 

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦੇਸ਼ ਲਈ ਸਭ ਕੁਝ ਛੱਡ ਦਿੱਤਾ। ਲੱਖਾਂ ਕਰੋੜਾਂ ਦੀ ਕਮਾਈ ਛੱਡ ਕੇ ਕੇਜਰੀਵਾਲ ਰਾਜਨੀਤੀ ਵਿਚ ਆਏ ਹਨ। ਭਾਜਪਾ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਕੇਜਰੀਵਾਲ ਦੀ ਸੋਚ ਨੂੰ ਕਿਵੇਂ ਗ੍ਰਿਫ਼ਤਾਰ ਕਰਨਗੇ। ਭਗਵੰਤ ਮਾਨ ਅੱਗੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਗਾਰੰਟੀਆਂ ਦਿੰਦੀ ਹੈ, ਜਦਕਿ ਭਾਜਪਾ ਵਾਲੇ ਘੋਸ਼ਣਾਪੱਤਰ ਜਾਰੀ ਕਰਦੇ ਸਨ। ਜਦੋਂ ਲੋਕ ਸਾਡੇ ਵੱਲੋਂ ਦਿੱਤੀਆਂ ਗਈਆਂ ਗਾਰੰਟੀਆਂ 'ਤੇ ਯਕੀਨ ਕਰਨ ਲੱਗ ਗਏ ਤਾਂ ਮੋਦੀ ਜੀ ਵੀ ਕਹਿਣ ਲੱਗੇ ਕਿ ਆਸੀਂ ਵੀ ਗਾਰੰਟੀਆਂ ਹੀ ਕਹਾਂਗੇ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਲਈ ਖ਼ਤਰੇ ਦੀਆਂ ਘੰਟੀਆਂ ਵੱਜਣ ਲੱਗੀਆਂ ਸਨ, ਤਾਂ ਉਦੋਂ ਇਨ੍ਹਾਂ ਨੂੰ ਕੇਜਰੀਵਾਲ ਦੀਆਂ ਗਾਰੰਟੀਆਂ ਯਾਦ ਆਈਆਂ ਸਨ। ਸਾਡੀਆਂ ਗਾਰੰਟੀਆਂ ਵੇਖ ਕੇ ਹੀ ਭਾਜਪਾ ਵਾਲੇ ਵੀ ਹੁਣ ਗਾਰੰਟੀ ਕਹਿਣ ਲੱਗ ਗਏ ਹਨ। ਭਾਜਪਾ ਨੂੰ 26 ਸਾਲਾਂ ਬਾਅਦ ਪਾਰਲੀਮੈਂਟ 'ਚ 2 ਸੀਟਾਂ ਆਈਆਂ ਸੀ ਅਤੇ ਕਾਂਗਰਸ ਦਾ 45 ਸਾਲਾਂ ਬਾਅਦ ਪਹਿਲਾ ਕੌਂਸਲਰ ਜਿੱਤਿਆ ਸੀ। 'ਆਪ' 10 ਸਾਲਾਂ 'ਚ ਨੈਸ਼ਨਲ ਪਾਰਟੀ ਬਣ ਗਈ। ਹੁਣ ਵਿਰੋਧੀਆਂ ਨੂੰ ਇਹੀ ਡਰ ਸਤਾ ਰਿਹਾ ਹੈ।

ਦਲ-ਬਦਲ ਕਰਨ ਵਾਲਿਆਂ 'ਤੇ ਭੜਕੇ CM ਭਗਵੰਤ ਮਾਨ 
ਉਥੇ ਹੀ ਦਲ-ਬਦਲ ਕਰਨ ਵਾਲਿਆਂ 'ਤੇ ਭੜਕਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੂਰਾਲ ਦਾ ਬਿਨਾਂ ਨਾਂ ਲਏ ਕਿਹਾ ਕਿ  ਕਈ ਲੋਕਾਂ ਦਾ ਕੋਈ ਸਟੈਂਡ ਨਹੀਂ ਹੁੰਦਾ, ਅੱਜ ਇੱਧਰ ਅਤੇ ਕੱਲ੍ਹ ਉਧਰ। ਸਾਨੂੰ ਇੱਧਰ-ਉਧਰ ਜਾਣ ਵਾਲੇ ਲੋਕ  ਨਹੀਂ ਚਾਹੀਦੇ ਹਨ। ਸਾਡੀ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਸਾਨੂੰ ਵੱਡੇ ਚਿਹਰੇ ਨਹੀਂ ਆਮ ਘਰਾਂ ਦੇ ਲੋਕ ਚਾਹੀਦੇ ਹਨ। ਚੰਗਾ ਹੋਇਆ ਜਿਸ ਨੇ ਕੱਲ ਜਾਣਾ ਸੀ, ਅੱਜ ਚਲਾ ਗਿਆ। ਸ਼ਾਇਰਾਨਾ ਅੰਦਾਜ਼ 'ਚ ਬੋਲਦੇ ਭਗਵੰਤ ਮਾਨ ਨੇ ਕਿਹਾ ਕਿ ਭਲਾ ਹੋਇਆ ਲੜ ਨੇੜਿਓਂ ਛੁੱਟਿਆ, ਉਮਰ ਨਾ ਬੀਤੀ ਸਾਰੀ, ਲਗਦੀ ਨਾਲੋਂ ਟੁੱਟਦੀ ਚੰਗੀ, ਬੇਕਦਰਾਂ ਦੀ ਯਾਰੀ।