ਭਾਰਤੀ ਮੂਲ ਦੇ 2 ਟਰੱਕ ਡਰਾਈਵਰ11 ਮਿਲੀਅਨ ਡਾਲਰ ਦੀ ਕੋਕੀਨ ਦੀ ਸਮੱਗਲਿੰਗ ਦੇ ਮਾਮਲੇ ’ਚ ਦੋਸ਼ੀ ਕਰਾਰ

ਭਾਰਤੀ ਮੂਲ ਦੇ 2 ਟਰੱਕ ਡਰਾਈਵਰ11 ਮਿਲੀਅਨ ਡਾਲਰ ਦੀ ਕੋਕੀਨ ਦੀ ਸਮੱਗਲਿੰਗ ਦੇ ਮਾਮਲੇ ’ਚ ਦੋਸ਼ੀ ਕਰਾਰ

ਬਲੂ ਵਾਟਰ ਬ੍ਰਿਜ ਰਾਹੀਂ ਕੈਨੇਡਾ ਵਿਚ 11 ਮਿਲੀਅਨ ਡਾਲਰ ਦੀ ਕੋਕੀਨ ਦੀ ਸਮੱਗਲਿੰਗ ਕਰਨ ਦੇ ਦੋਸ਼ਾਂ ਹੇਠ ਸਰਨੀਆ (ਕੈਨੇਡਾ) ਦੀ ਅਦਾਲਤ ’ਚ ਜਿਊਰੀ ਨੇ ਬੀਤੇ ਦਿਨ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਭਾਰਤੀ ਮੂਲ ਦੇ 2 ਟਰੱਕ ਡਰਾਈਵਰਾਂ ਨੂੰ ਦੋਸ਼ੀ ਠਹਿਰਾਇਆ ਹੈ। ਇਸ ਸਾਲ ਦੇ ਅਖੀਰ ਵਿਚ ਹੀ ਇਨ੍ਹਾਂ ਦੋਵਾਂ ਨੂੰ ਸਜ਼ਾ ਸੁਣਾਈ ਜਾਵੇਗੀ। 

ਦੋਸ਼ੀਆਂ ਦੀ ਪਛਾਣ ਵਿਕਰਮ ਦੱਤਾ (ਉਮਰ 44 ਸਾਲ) ਅਤੇ ਗੁਰਿੰਦਰ ਸਿੰਘ (ਉਮਰ 61 ਸਾਲ) ਵਜੋਂ ਹੋਈ ਹੈ। ਬਾਰਡਰ ਅਧਿਕਾਰੀਆਂ ਵੱਲੋਂ 11 ਦਸੰਬਰ 2022 ਨੂੰ ਮਿਸ਼ੀਗਨ (ਅਮਰੀਕਾ) ਅਤੇ ਓਂਟਾਰੀਓ ਕੈਨੇਡਾ ਨੂੰ ਜੋੜਦੇ ਬਲੂ ਵਾਟਰ ਬ੍ਰਿਜ ’ਤੇ ਇਕ ਕਮਰਸ਼ੀਅਲ ਟਰੱਕ ’ਚੋਂ ਇਨ੍ਹਾਂ ਪਾਸੋਂ ਕੋਕੀਨ ਤੇ ਹੋਰ ਪਦਾਰਥ ਫ਼ੜੇ ਗਏ ਸਨ।