ਜਲੰਧਰ: ਸੈਰ ਕਰ ਰਹੀਆਂ 3 ਮਹਿਲਾਵਾਂ ਨੂੰ ਅਣਪਛਾਤੀ ਗੱਡੀ ਨੇ ਮਾਰੀ ਟੱਕਰ, ਇੱਕ ਦੀ ਮੌਤ, 2 ਗੰਭੀਰ ਜ਼ਖਮੀ

ਜਲੰਧਰ: ਸੈਰ ਕਰ ਰਹੀਆਂ 3 ਮਹਿਲਾਵਾਂ ਨੂੰ ਅਣਪਛਾਤੀ ਗੱਡੀ ਨੇ ਮਾਰੀ ਟੱਕਰ, ਇੱਕ ਦੀ ਮੌਤ, 2 ਗੰਭੀਰ ਜ਼ਖਮੀ

ਜਲੰਧਰ ਦੇ ਨੂਰਮਹਿਲ ਵਿੱਚ ਬੀਤੀ ਰਾਤ 9:30 ਵਜੇ ਕਰੀਬ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਸੜਕ ਹਾਦਸੇ ਵਿੱਚ ਸੈਰ ਕਰ ਰਹੀਆਂ ਤਿੰਨ ਮਹਿਲਾਵਾਂ ਵਿੱਚੋਂ ਇੱਕ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਜ਼ਖਮੀ ਹੋ ਗਈਆਂ। ਮ੍ਰਿਤਕ ਮਹਿਲਾ ਦੀ ਪਛਾਣ ਮਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ 6 ਮਹੀਨੇ ਦੀ ਗਰਭਵਤੀ ਸੀ। ਪੁਲਿਸ ਵੱਲੋਂ CCTV ਕੈਮਰੇ ਖੰਗਾਲੇ ਜਾ ਰਹੇ ਹਨ।

ਮ੍ਰਿਤਕਾ ਮਨਪ੍ਰੀਤ ਕੌਰ ਦੇ ਪਤੀ ਜਸਪਾਲ ਜੱਸੀ ਨਕੋਦਰ ਰੋਡ ਕਲੋਨੀ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਨੇ ਦੱਸਿਆ ਕਿ ਉਸਦੀ ਪਤਨੀ ਸਣੇ ਤਿੰਨ ਮਹਿਲਾਵਾਂ ਰਾਤ ਨੂੰ ਖਾਣਾ ਖਾਂ ਕੇ ਰੋਜ਼ਾਨਾ ਦੀ ਤਰ੍ਹਾਂ ਨਕੋਦਰ ਰੋਡ ਨੂਰਮਹਿਲ ਸੜਕ ‘ਤੇ ਸੈਰ ਕਰਨ ਵਾਸਤੇ ਜਾਂ ਰਹੀਆਂ ਸਨ। ਜਦੋਂ ਉਹ ਮਿਸ਼ਰ ਪਟਰੋਲ ਪੰਪ ਕੋਲੇ ਸੜਕ ਕਰੋਸ ਲੱਗੀਆ ਤਾਂ ਮਗਰੋਂ ਰਾਤ ਦੇ ਸਮੇਂ ਅਣਪਛਾਤੇ ਗੱਡੀ ਨੇ ਉਨ੍ਹਾਂ ਨੂੰ ਟਕੱਰ ਮਾਰੀ। ਹਾਦਸੇ ਵਿੱਚ ਉਸਦੀ 6 ਮਹੀਨੇ ਦੀ ਗਰਭਵਤੀ ਪਤਨੀ ਮਨਪ੍ਰੀਤ ਕੌਰ ਦੀ ਮੌਕੇ ਤੇ ਮੌਤ ਹੋ ਗਈ। ਉਨ੍ਹਾਂ ਦਾ ਇੱਕ ਪਹਿਲਾ ਵੀ 6 ਸਾਲ ਦਾ ਬੇਟਾ ਹੈ।

ਜਸਪਾਲ ਜੱਸੀ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਨਾਲ ਜਾ ਰਹੀ ਕਿਰਨ ਦੀ ਛਾਤੀ ਤੇ ਸੱਟਾ ਲੱਗੀਆ ਤੇ ਜੋਗਿੰਦਰੇ ਦੀਆਂ ਲੱਤਾਂ ਟੁੱਟ ਗਈਆਂ। ਉਨਾਂ ਨੂੰ ਜ਼ਿਲ੍ਹਾ ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਦੋਨਾਂ ਦੀ ਜ਼ਿਆਦਾ ਹਾਲਤ ਖਰਾਬ ਦੱਸੀ ਜਾਂ ਰਹੀ ਹੈ। ਜੱਸੀ ਨੇ ਦੱਸਿਆ ਕਿ ਇਸ ਘਟਨਾਂ ਦੀ ਸੂਚਨਾ ਥਾਣਾ ਪੁਲਿਸ ਸਟੇਸ਼ਨ ਨੂਰਮਹਿਲ ਦੇ ਦਿੱਤੀ ਹੈ।

ਐੱਸ ਐੱਚ ਓ ਲਾਭ ਸਿੰਘ ਨੂਰਮਹਿਲ ਨੇ ਦੱਸਿਆ ਕਿ ਮਾਮਲੇ ਸਬੰਧੀ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ। ਉਨ੍ਹਾਂ ਵੱਲੋ ਸੀਸੀਟੀਵੀ ਕੈਮਰੇ ਖੰਗਾਲ ਜਾ ਰਹੇ ਹਨ। ਗੱਡੀ ਜਲਦ ਤੋਂ ਜਲਦ ਟਰੇਸ ਕੀਤੀ ਜਾਵੇਗੀ। ਗੱਡੀ ਡਰਾਇਵਰ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਮੁਕਦਮਾ ਦਰਜ ਕੀਤਾ ਜਾਵੇਗਾ।