ਮੈਕਸੀਕੋ ਦੇ ਇਮੀਗ੍ਰੇਸ਼ਨ ਕੇਂਦਰ ''ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 39 .

ਮੈਕਸੀਕੋ ਦੇ ਇਮੀਗ੍ਰੇਸ਼ਨ ਕੇਂਦਰ ''ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 39 .

ਅਮਰੀਕਾ ਦੀ ਸਰਹੱਦ ਨੇੜੇ ਮੈਕਸੀਕੋ ਦੇ ਸਿਉਦਾਦ ਜੁਆਰੇਜ਼ ਸਥਿਤ ਇਮੀਗ੍ਰੇਸ਼ਨ ਕੇਂਦਰ ਵਿਚ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 39 ਹੋ ਗਈ ਹੈ, ਜਦਕਿ 29 ਹੋਰ ਪ੍ਰਵਾਸੀ ਜ਼ਖ਼ਮੀ ਹੋ ਗਏ ਹਨ।

                                            Image

ਮੈਕਸੀਕੋ ਦੀ ਇਮੀਗ੍ਰੇਸ਼ਨ ਸੇਵਾ ਨੇ ਟਵਿੱਟਰ 'ਤੇ ਕਿਹਾ, 'ਮੈਕਸੀਕੋ ਦੀ ਇਮੀਗ੍ਰੇਸ਼ਨ ਸੇਵਾ 39 ਵਿਦੇਸ਼ੀ ਪ੍ਰਵਾਸੀਆਂ ਦੀ ਮੌਤ 'ਤੇ ਅਫ਼ਸੋਸ ਕਰਦੀ ਹੈ।' ਕੇਂਦਰ 'ਚ ਮੱਧ ਅਤੇ ਦੱਖਣੀ ਅਮਰੀਕਾ ਦੇ 68 ਪੁਰਸ਼ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਅੱਗ ਵਿਚ 29 ਲੋਕ ਝੁਲਸ ਗਏ ਹਨ ਅਤੇ ਉਨ੍ਹਾਂ ਨੂੰ 4 ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ।

                                               Image

ਮੈਕਸੀਕੋ ਦੇ ਅਖ਼ਬਾਰ ਏਲ ਹੇਰਾਲਡੋ ਡੀ ਮੈਕਸੀਕੋ ਨੇ ਦੱਸਿਆ ਕਿ ਅਮਰੀਕਾ ਨਾਲ ਲੱਗਦੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਦੌਰਾਨ ਹਿਰਾਸਤ ਵਿੱਚ ਲਏ ਗਏ ਪ੍ਰਵਾਸੀਆਂ ਲਈ ਸਥਾਪਤ ਇੱਕ ਨਜ਼ਰਬੰਦੀ ਕੈਂਪ ਵਿੱਚ ਅੱਗ ਲੱਗ ਗਈ ਸੀ।

                                                 Image

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਜਨਵਰੀ ਵਿਚ ਮੇਰਿਕੀ ਦੀ ਦੱਖਣੀ ਸਰਹੱਦ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਸੀ ਕਿ ਪਿਛਲੇ 2 ਸਾਲਾਂ ਵਿਚ ਪ੍ਰਵਾਸੀਆਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ ਅਤੇ ਉਨ੍ਹਾਂ ਲਈ ਹੋਰ ਸਾਧਨਾਂ ਦੀ ਲੋੜ ਹੈ।

                                                 Image