- Updated: July 31, 2023 11:22 AM
ਪੰਜਾਬ ਪੁਲਿਸ ਦੇ ਨਾਲ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਦੀ ਇਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ ਹੈ। ਜਵਾਨਾਂ ਨੇ ਸੋਮਵਾਰ ਸਵੇਰੇ ਇਕ ਡਰੋਨ ਜ਼ਬਤ ਕੀਤਾ। ਇਸ ਦੇ ਨਾਲ ਹੀ 21 ਕਰੋੜ ਰੁਪਏ ਦੀ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਫਿਲਹਾਲ ਡਰੋਨ ਅਤੇ ਹੈਰੋਇਨ ਦੀ ਖੇਪ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿਤਾ ਗਿਆ ਹੈ। ਤਰਨਤਾਰਨ ਦੇ ਖੇਮਕਰਨ ਸੈਕਟਰ ਵਿਚ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਇਹ ਕਾਮਯਾਬੀ ਮਿਲੀ ਹੈ।
ਸਵੇਰੇ ਸੂਚਨਾ ਮਿਲੀ ਸੀ ਕਿ ਇਲਾਕੇ 'ਚ ਡਰੋਨ ਦੀ ਆਵਾਜਾਈ ਦੇਖੀ ਗਈ ਹੈ।
ਇਸ ਤੋਂ ਬਾਅਦ ਬੀਐਸਐਫ ਜਵਾਨਾਂ ਨੇ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ। ਦੋਵਾਂ ਟੀਮਾਂ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਲਈ। ਇਸ ਦੌਰਾਨ ਜਵਾਨਾਂ ਨੇ ਸਰਹੱਦੀ ਖੇਤਰ ਤੋਂ ਇਕ ਹੈਕਸਾਕਾਪਟਰ ਡਰੋਨ ਜ਼ਬਤ ਕੀਤਾ। ਇਸ ਡਰੋਨ ਦੇ ਨਾਲ ਇਕ ਪੀਲਾ ਪੈਕੇਟ ਵੀ ਸੀ, ਜਿਸ ਨੂੰ ਖੋਲ੍ਹਣ 'ਤੇ ਉਸ ਵਿਚ ਹੈਰੋਇਨ ਦੀ ਖੇਪ ਬੱਝੀ ਹੋਈ ਸੀ।
ਸਵੇਰੇ ਸੂਚਨਾ ਮਿਲੀ ਸੀ ਕਿ ਇਲਾਕੇ 'ਚ ਡਰੋਨ ਦੀ ਆਵਾਜਾਈ ਦੇਖੀ ਗਈ ਹੈ। ਇਸ ਤੋਂ ਬਾਅਦ ਬੀਐਸਐਫ ਜਵਾਨਾਂ ਨੇ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ। ਦੋਵਾਂ ਟੀਮਾਂ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਲਈ। ਇਸ ਦੌਰਾਨ ਜਵਾਨਾਂ ਨੇ ਸਰਹੱਦੀ ਖੇਤਰ ਤੋਂ ਇੱਕ ਹੈਕਸਾਕਾਪਟਰ ਡਰੋਨ ਜ਼ਬਤ ਕੀਤਾ। ਇਸ ਡਰੋਨ ਦੇ ਨਾਲ ਇਕ ਪੀਲਾ ਪੈਕੇਟ ਵੀ ਸੀ, ਜਿਸ ਨੂੰ ਖੋਲ੍ਹਣ 'ਤੇ ਉਸ ਵਿੱਚ ਹੈਰੋਇਨ ਦੀ ਖੇਪ ਬੱਝੀ ਹੋਈ ਸੀ।
ਜੁਲਾਈ ਮਹੀਨੇ ਵਿੱਚ ਬੀਐਸਐਫ ਜਵਾਨਾਂ ਵਲੋਂ ਜ਼ਬਤ ਕੀਤਾ ਗਿਆ ਇਹ 5ਵਾਂ ਡਰੋਨ ਹੈ। ਇਸ ਦੇ ਨਾਲ ਹੀ ਇਸ ਮਹੀਨੇ ਜਵਾਨਾਂ ਨੇ 9.5 ਕਿਲੋ ਹੈਰੋਇਨ ਦੀ ਖੇਪ ਵੀ ਜ਼ਬਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਅਨੁਸਾਰ ਵੱਡੇ ਪੈਕੇਟ ‘ਚ 3 ਛੋਟੇ ਪੈਕੇਟ ਬਰਾਮਦ ਹੋਏ, ਜਦੋਂ ਖੇਪ ਦੇ ਵੱਡੇ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ‘ਚ 3 ਛੋਟੇ ਪੈਕੇਟ ਬਰਾਮਦ ਹੋਏ, ਜਿਨ੍ਹਾਂ ‘ਚ ਨਸ਼ੀਲੇ ਪਦਾਰਥਾਂ ਦਾ ਕੁੱਲ ਵਜ਼ਨ 3 ਕਿਲੋ ਦੱਸਿਆ ਗਿਆ। ਇਸ ਦੇ ਨਾਲ ਹੀ ਇਹ ਹੈਕਸਾਕਾਪਟਰ ਡਰੋਨ ਵੀ ਅਤਿ-ਆਧੁਨਿਕ ਤਕਨੀਕ ਦਾ ਹੈ, ਜਿਸ ‘ਤੇ 6 ਪ੍ਰੋਪੈਲਰ ਲਗਾਏ ਗਏ ਹਨ ਅਤੇ ਡਬਲ ਬੈਟਰੀ ਲਗਾਈ ਗਈ ਹੈ, ਤਾਂ ਜੋ ਇਹ ਖੇਪ ਨੂੰ ਲੰਬੀ ਦੂਰੀ ‘ਤੇ ਲਿਜਾ ਸਕੇ।