ਪਠਾਨਕੋਟ ''ਚ ਪ੍ਰਸ਼ਾਸਨ ਨਸ਼ਾ ਤਸਕਰ ਦਾ ਤੋੜਿਆ ਗਿਆ ਘਰ ,ਚੱਲਿਆ ਪੀਲਾ ਪੰਜਾ

ਪਠਾਨਕੋਟ ''ਚ ਪ੍ਰਸ਼ਾਸਨ ਨਸ਼ਾ ਤਸਕਰ ਦਾ ਤੋੜਿਆ ਗਿਆ ਘਰ ,ਚੱਲਿਆ ਪੀਲਾ ਪੰਜਾ

ਜ਼ਿਲ੍ਹਾ ਪਠਾਨਕੋਟ ਦੇ ਕਸਬਾ ਸੁਜਾਨਪੁਰ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਮਿਲ ਕੇ ਇੱਕ ਨਸ਼ਾ ਤਸਕਰ ਦੇ ਘਰ ’ਤੇ ਬੁਲਡੋਜ਼ਰ ਚਲਾ ਕੇ ਉਸਨੂੰ ਤੋੜਿਆ ਗਿਆ। ਮੌਕੇ ’ਤੇ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿਲੋਂ ਅਤੇ ਡਿਊਟੀ ਮੈਜੀਸਟੇਟ ਪਹੁੰਚੇ। ਇਸ ਮੌਕੇ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਉਕਤ ਨਸ਼ਾ ਤਸਕਰ ਦੇ ਖਿਲਾਫ਼ 11 ਨਾਰਕੋਟਿਕਸ ਦੇ ਮਾਮਲੇ ਦਰਜ ਹਨ। ਸਿਵਲ ਪ੍ਰਸ਼ਾਸਨ ਵੱਲੋਂ ਇਸ ਬਿਲਡਿੰਗ ਨੂੰ ਇਲੀਗਲ ਵੈਰੀਫ਼ਾਈ ਕਰਦੇ ਹੋਏ ਤੋੜਿਆ ਗਿਆ ਹੈ।ਪੰਜਾਬ ਸਰਕਾਰ ਨਸ਼ੇ ਦੇ ਖਿਲਾਫ਼ ਸਖ਼ਤ ਕਾਰਵਾਈ ਦੇ ਐਕਸ਼ਨ ਵਿੱਚ ਹੈ। ਪੰਜਾਬ ਸਰਕਾਰ ਅਤੇ ਸਿਵਲ ਪ੍ਰਸ਼ਾਸਨ ਦੇ ਨਿਰਦੇਸ਼ਾਂ ਅਨੁਸਾਰ ਅਗਾਂਹ ਤੋਂ ਵੀ ਜੋ ਨਿਰਦੇਸ਼ ਆਉਣਗੇ। ਉਸ ਦੇ ਚਲਦੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਚੱਲਦੀਆਂ ਰਹਿਣਗੀਆਂ।

                           Image

ਦੂਜੇ ਪਾਸੇ ਨਸ਼ਾ ਤਸਕਰ ਦੇ ਘਰ ਦੀਆਂ ਮਹਿਲਾਵਾਂ ਮੈਂਬਰ ਰੋਂਦੇ ਹੋਏ ਪੁਲਿਸ ਨੂੰ ਬੇਨਤੀ ਕਰ ਰਹੀਆਂ ਸੀ ਕਿ ਸਾਡਾ ਮਕਾਨ ਨਾ ਤੋੜੋ ਅਸੀਂ ਕਿੱਥੇ ਜਾਵਾਂਗੇ, ਪਰ ਪ੍ਰਸ਼ਾਸਨ ਦਾ ਬੁਲਡੋਜ਼ਰ ਉਨ੍ਹਾਂ ਦੇ ਮਕਾਨ ਦੇ ਚੱਲਦਾ ਰਿਹਾ। ਇਸ ਮੌਕੇ ’ਤੇ ਐਸਪੀ ਗੁਰਬਾਜ ਸਿੰਘ, ਡੀਐਸਪੀ ਸੁਮੇਰ ਸਿੰਘ ਮਾਨ, ਕਾਰਜ ਸਾਦਕ ਅਫ਼ਸਰ ਬਲਜੀਤ ਸਿੰਘ, ਐਕਸੀਅਨ ਰਾਜੇਸ਼ ਸਾਹਨੀ, ਐਸ ਐਚ ਓ ਮੋਹਿਤ ਟਾਕ, ਇੰਸਪੈਕਟਰ ਮੁਨਦੀਪ ਸਲਗੋਤਰਾ ਇੰਸਪੈਕਟਰ ਰੁਪਿੰਦਰਜੀਤ ਕੌਰ ਸ਼ਾਮਿਲ ਸਨ।