- Updated: July 29, 2026 06:27 PM
ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ‘ਵਾਰਿਸ ਪੰਜਾਬ ਦੇ’ ਦੇ ਵਰਕਰ ਚੰਡੀਗੜ੍ਹ ਪੁਲਿਸ ਨਾਲ ਭਿੜ ਗਏ ਹਨ। ਪੁਲਿਸ ਨੇ ਉਨ੍ਹਾਂ ਨੂੰ ਚੰਡੀਗੜ੍ਹ ਵਿਚ ਵੜਨ ਤੋਂ ਰੋਕਣ ਲਈ ਬੈਰੀਕੇਡਿੰਗ ਕੀਤੀ ਸੀ ਜਿਸ ਨੂੰ ਪ੍ਰਦਰਸ਼ਨਕਾਰੀਆਂ ਨੇ ਉਖਾੜ ਸੁੱਟਿਆ ਜਿਸ ਦੇ ਬਾਅਦ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ‘ਤੇ ਵਾਟਰ ਕੈਨਨ ਨਾਲ ਪਾਣੀ ਦੀ ਬੌਛਾਰ ਕੀਤੀ।
ਪਰ ਇਨ੍ਹਾਂ ਸਭ ਦੇ ਵਿਚਾਲੇ ਪ੍ਰਦਰਸ਼ਨਕਾਰੀਆਂ ਨੇ ਵਾਟਰ ਕੈਨਨ ਦਾ ਮੂੰਹ ਵੀ ਮੋੜ ਦਿੱਤਾ ਤੇ ਸਮਰਥਕ ਚੰਡੀਗੜ੍ਹ ਵਿਚ ਵੜ ਗਏ ਹਨ ਤੇ ਇਹ ਸਾਰੇ ਚੰਡੀਗੜ੍ਹ ਦੇ ਸੈਕਟਰ-2 ਵਿਚ ਸੀਐੱਮ ਭਗਵੰਤ ਮਾਨ ਦੇ ਸਰਕਾਰੀ ਘਰ ਦਾ ਘਿਰਾਓ ਕਰਨ ਲੀ ਜਾ ਰਹੇ ਹਨ, ਉਹ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕਰ ਰਹੇ ਹਨ।
ਪਾਰਟੀ ਦੇ ਨੇਤਾ MLA ਮਨਪ੍ਰੀਤ ਇਆਲੀ ਨੇ ਕਿਹਾ ਕਿ ਅਸੀਂ ਇਥੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਲਈ ਆਏ ਹਾਂ ਕਿਸੇ ਤਰ੍ਹਾਂ ਦੀ ਤੋੜਫੋੜ ਨਹੀਂ। ਅੰਮ੍ਰਿਤਪਾਲ ਲੋਕਾਂ ਦੇ ਲੀਡਰ ਹਨ ਪਰ ਜੇਲ੍ਹ ਵਿਚ ਰੱਖੇ ਜਾਣ ਤੋਂ ਉਹ ਬਤੌਰ ਸਾਂਸ ਆਪਣੇ ਸੰਵਿਧਾਨਕ ਫਰਜ਼ ਦਾ ਪਾਲਣ ਨਹੀਂ ਕਰ ਪਾ ਰਹੇ ਹਨ। ਸਾਂਸਦ ਅੰਮ੍ਰਿਤਪਾਲ ਦੇ ਵਕੀਲ ਨੇ ਕਿਹਾ ਕਿ NSA ਹਟਾਈ ਜਾ ਚੁੱਕੀ ਹੈ। ਇਸ ਦੇ ਬਾਅਦ ਅਜਨਾਲਾ ਹਿੰਸਾ ਅਤੇ 11 ਹੋਰ ਝੂਠੇ ਕੇਸ ਦਰਜ ਕਰਕੇ ਉਸ ਨੂੰ ਅਸਮ ਜੇਲ੍ਹ ਵਿਚ ਰੱਖਿਆ ਗਿਆ ਹੈ।