- Updated: August 08, 2024 03:17 PM
ਬੰਗਲਾਦੇਸ਼ ਵਿੱਚ ਸਾਰੇ ਭਾਰਤੀ ਵੀਜ਼ਾ ਅਰਜ਼ੀ ਕੇਂਦਰਾਂ (ਆਈ.ਵੀ.ਏ.ਸੀ) ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। 'ਢਾਕਾ ਟ੍ਰਿਬਿਊਨ' ਮੁਤਾਬਕ ਵੀਰਵਾਰ ਨੂੰ ਆਈ.ਵੀ.ਏ.ਸੀ ਦੀ ਵੈੱਬਸਾਈਟ 'ਤੇ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਬੰਗਲਾਦੇਸ਼ 'ਚ ਚੱਲ ਰਹੀ ਅਸਥਿਰਤਾ ਕਾਰਨ ਸਾਰੇ ਵੀਜ਼ਾ ਕੇਂਦਰ ਅਗਲੇ ਨੋਟਿਸ ਤੱਕ ਬੰਦ ਰਹਿਣਗੇ।
ਆਈ.ਵੀ.ਏ.ਸੀ ਦੁਆਰਾ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਵੀਜ਼ਾ ਬਿਨੈਕਾਰਾਂ ਨੂੰ ਐਸ.ਐਮ.ਐਸ ਰਾਹੀਂ ਅਗਲੀ ਅਰਜ਼ੀ ਦੀ ਮਿਤੀ ਬਾਰੇ ਸੂਚਿਤ ਕੀਤਾ ਜਾਵੇਗਾ ਅਤੇ ਉਹ ਅਗਲੇ ਕੰਮ ਵਾਲੇ ਦਿਨ ਆਪਣੇ ਪਾਸਪੋਰਟ ਪ੍ਰਾਪਤ ਕਰਨ ਦੇ ਯੋਗ ਹੋਣਗੇ।