ਹੁਣ ਜਲੰਧਰ ਦੀ ਇਸ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਤੇ ਮਾਡਲ ਦੀ ਕੁੱਲ੍ਹੜ ਪਿੱਜ਼ਾ ਕੱਪਲ ਦੀ ਤਰ੍ਹਾਂ ਅਸ਼ਲੀਲ ਵੀਡੀਓ ਵਾਇਰਲ

ਹੁਣ ਜਲੰਧਰ ਦੀ ਇਸ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਤੇ ਮਾਡਲ ਦੀ ਕੁੱਲ੍ਹੜ ਪਿੱਜ਼ਾ ਕੱਪਲ ਦੀ ਤਰ੍ਹਾਂ ਅਸ਼ਲੀਲ ਵੀਡੀਓ ਵਾਇਰਲ

ਕੁੱਲੜ੍ਹ ਪਿੱਜ਼ਾ ਕੱਪਲ ਦੀ ਤਰ੍ਹਾਂ ਜਲੰਧਰ ਦੇ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਅਤੇ ਮਾਡਲ ਅਮਨ ਰਾਮਗੜ੍ਹੀਆ ਦੀ ਇਕ ਅਸ਼ਲੀਲ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਇੰਫਲੂਐਂਸਰ ਇਤਰਾਜ਼ਯੋਗ ਸਥਿਤੀ ‘ਚ ਨਜ਼ਰ ਆ ਰਹੀ ਹੈ। ਇੰਫਲੂਐਂਸਰ ਦੇ ਨਾਲ ਇਕ ਲੜਕਾ ਵੀ ਹੈ, ਜਿਸ ਨੇ ਵੀਡੀਓ ਬਣਾਈ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਅਮਨ ਨੇ ਖ਼ੁਦ ਇੰਸਟਾਗ੍ਰਾਮ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। 

              Image

ਅਮਨ ਨੇ ਕਿਹਾ ਕਿ ਉਸ ਨੇ ਲੜਕੇ ਨੂੰ ਵੀਡੀਓ ਬਣਾਉਣ ਦੀ ਇਜਾਜ਼ਤ ਦਿੱਤੀ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਲੜਕਾ ਉਸ ਦੀ ਵੀਡੀਓ ਵਾਇਰਲ ਕਰ ਦੇਵੇਗਾ। ਜਿਸ ਨਾਲ ਉਹ ਪਿਆਰ ਕਰਦੀ ਸੀ ਉਸ 'ਤੇ ਉਸ ਨੇ ਲੋੜ ਤੋਂ ਵੱਧ ਭਰੋਸਾ ਕਰ ਲਿਆ ਸੀ। ਸੋਚਿਆ ਨਹੀਂ ਸੀ ਕਿ ਉਹ ਇਕ ਦਿਨ ਅਜਿਹਾ ਕਰੇਗਾ। ਉਸ ਨੇ ਕਿਹਾ ਕਿ ਇਹ ਵੀਡੀਓ 2022 ਦੀ ਹੈ। ਉਸ ਦੇ ਦੋਸਤ ਨੇ ਹੀ ਉਸ ਦੀ ਵੀਡੀਓ ਬਣਾਈ ਸੀ, ਜਦੋਂ ਉਹ ਸੰਭੋਗ ਕਰ ਰਹੇ ਸਨ। ਉਸ ਦੇ ਦੋਸਤ ਨੇ ਜੋ ਹਰਕਤ ਕੀਤੀ ਹੈ, ਉਸ ਨੂੰ ਲੈ ਕੇ ਉਸ ਨੇ ਸਾਈਬਰ ਕ੍ਰਾਈਮ ਵਿਚ ਸ਼ਿਕਾਇਤ ਕਰ ਦਿੱਤੀ ਹੈ।  ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਇਸ ਕੁੜੀ ਦੇ ਕਰੀਬ 95 ਹਜ਼ਾਰ ਫਾਲੋਅਰਜ਼ ਹਨ।

ਸੋਸ਼ਲ ਮੀਡੀਆ ‘ਤੇ ਇਨਫਲੂਐਂਸਰ ਨੇ ਲਿਖਿਆ ਕਿ ਪਿਛਲੇ ਕੁਝ ਦਿਨਾਂ ਤੋਂ ਮੇਰੇ ਬਾਰੇ ‘ਚ ਕਾਫ਼ੀ ਚਰਚਾ ਹੋ ਰਹੀ ਹੈ ਪਰ ਮੇਰੇ ‘ਚ ਉਕਤ ਮੁੱਦੇ 'ਤੇ ਕੁਝ ਕਹਿਣ ਦੀ ਹਿੰਮਤ ਨਹੀਂ ਸੀ ਪਰ ਹੁਣ ਬਹੁਤ ਜ਼ਿਆਦਾ ਹੋ ਗਿਆ। ਕੁਝ ਇੰਸਟਾਗ੍ਰਾਮ ਪੇਜ਼ ਯੂਜ਼ਰਸ ਆਪਣੇ ਨਿੱਜੀ ਆਨੰਦ ਲਈ, ਮੇਰੇ ‘ਤੇ ਆਪਣਾ ਗੁੱਸਾ ਕੱਢਣ ਅਤੇ ਆਪਣੇ ਫਾਲੋਅਰਜ਼ ਨੂੰ ਵਧਾਉਣ ਲਈ ਸੋਸ਼ਲ ਮੀਡੀਆ ‘ਤੇ ਕੁਝ ਚੀਜ਼ਾਂ ਪੋਸਟ ਕਰ ਰਹੇ ਹਨ ਪਰ ਉਹ ਇਹ ਨਹੀਂ ਸੋਚ ਰਹੇ ਹਨ ਕਿ ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਕਿਹੋ ਜਿਹਾ ਹੋਵੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੁੱਲ੍ਹੜ ਪਿੱਜ਼ਾ ਕੱਪਲ ਦੀ ਵੀਡੀਓ ਵਾਇਰਲ ਹੋਈ ਸੀ। ਇਹ ਵੀਡੀਓ ਨਿੱਜੀ ਪਲਾਂ ਦਾ ਸੀ, ਜਿਸ ਨੂੰ ਇਕ ਮਹਿਲਾ ਨੇ ਵਾਇਰਲ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਇਸ ਨੂੰ ਫੇਕ ਦੱਸਿਆ ਸੀ। ਇਸ ਵੀਡੀਓ ਦੇ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਕੱਪਲ ਨੇ ਇਸ ਨੂੰ ਡਿਲੀਟ ਕਰਨ ਦੀ ਅਪੀਲ ਕੀਤੀ ਸੀ। ਜਲੰਧਰ ਦਾ ਇਹ ਜੋੜਾ ਖਾਣੇ ਦੀ ਰੈਸਿਪੀ ਨੂੰ ਲੈ ਕੇ ਇੰਟਰਨੈੱਟ ਮੀਡੀਆ ‘ਤੇ ਕਾਫ਼ੀ ਚਰਚਾ ਵਿੱਚ ਰਿਹਾ ਹੈ।