ਦੁੱਖਦਾਇਕ ਖ਼ਬਰ, ਅਮਰੀਕਾ ਚ ਭਿਆਨਕ ਸੜਕ ਹਾਦਸੇ ''ਚ ਤੇਲਗੂ ਡਾਕਟਰ ਦੀ ਮੌਤ

ਦੁੱਖਦਾਇਕ ਖ਼ਬਰ, ਅਮਰੀਕਾ ਚ ਭਿਆਨਕ ਸੜਕ ਹਾਦਸੇ ''ਚ ਤੇਲਗੂ ਡਾਕਟਰ ਦੀ ਮੌਤ

ਅਮਰੀਕਾ 'ਚ ਭਾਰਤੀ ਮੂਲ ਦੇ ਵਿਦਿਆਰਥੀਆਂ ਦੀਆਂ ਮੌਤਾਂ 'ਦੇ ਚਿੰਤਾਜਨਕ ਵਾਧੇ ਵਿਚਕਾਰ ਇਕ ਹੋਰ ਦੁਖਦਾਈ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਤੇਨਾਲੀ ਦੀ ਰਹਿਣ ਵਾਲੀ ਇਕ 25 ਸਾਲਾ ਵੈਟਰਨਰੀ ਡਾਕਟਰ ਜੇਟੀ ਹਰੀਕਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਸੜਕ ਹਾਦਸਾ ਹਾਲ ਹੀ ਵਿੱਚ ਅਮਰੀਕਾ ਦੇ ਓਕਲਾਹੋਮਾ ਸੂਬੇ ਵਿੱਚ ਵਾਪਰਿਆ।  

ਹਰੀਕਾ ਅਮਰੀਕਾ ਵਿੱਚ ਪਿਛਲੇ ਡੇਢ ਸਾਲ ਤੋਂ ਵੈਟਰਨਰੀ ਮੈਡੀਸਨ ਵਿੱਚ ਉਚੇਰੀ ਪੜ੍ਹਾਈ ਕਰ ਰਹੀ ਸੀ। ਟੈਕਸ ਵਿਭਾਗ ਦੇ ਕਰਮਚਾਰੀ ਉਸ ਦੇ ਪਿਤਾ ਜੇਟੀ ਸ੍ਰੀਨਿਵਾਸ ਰਾਓ ਅਤੇ ਉਸਦੀ ਮਾਂ ਨਾਗਮਣੀ ਸਮੇਤ ਉਸ ਦਾ ਦੁਖੀ ਪਰਿਵਾਰ ਹੁਣ ਉਸ ਦੀ ਲਾਸ਼ ਨੂੰ ਵਾਪਸ ਭੇਜਣ ਲਈ ਭਾਰਤੀ ਦੂਤਘਰ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਨੇ ਹਰੀਕਾ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਵਾਪਸ ਤੇਨਾਲੀ ਲਿਆਉਣ ਲਈ ਸਰਕਾਰ ਤੋਂ ਤੁਰੰਤ ਸਹਾਇਤਾ ਦੀ ਅਪੀਲ ਕੀਤੀ ਹੈ।