ਕਾਂਗਰਸ ਮੀਟਿੰਗ ਦੌਰਾਨ ਹੰਗਾਮਾ, ਰਾਜਾ ਵੜਿੰਗ ਤੇ ਭੁਪੇਸ਼ ਬਘੇਲ ਦੀ ਮੌਜੂਦਗੀ ਵਿੱਚ ਗੂੰਜੇ ‘ਆਸ਼ੂ ਜ਼ਿੰਦਾਬਾਦ’ ਦੇ ਨਾਅਰੇ

ਕਾਂਗਰਸ ਮੀਟਿੰਗ ਦੌਰਾਨ ਹੰਗਾਮਾ, ਰਾਜਾ ਵੜਿੰਗ ਤੇ ਭੁਪੇਸ਼ ਬਘੇਲ ਦੀ ਮੌਜੂਦਗੀ ਵਿੱਚ ਗੂੰਜੇ ‘ਆਸ਼ੂ ਜ਼ਿੰਦਾਬਾਦ’ ਦੇ ਨਾਅਰੇ

ਵੀਰਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਉਨ੍ਹਾਂ ਦੇ ਆਪਣੇ ਹਲਕੇ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਭਾਰੀ ਹੰਗਾਮਾ ਹੋਇਆ।

ਗੁਰੂ ਨਾਨਕ ਦੇਵ ਭਵਨ ਵਿਖੇ ਹੋਈ ਇੱਕ ਸੰਗਠਨਾਤਮਕ ਮੀਟਿੰਗ ਦੌਰਾਨ ਕਾਂਗਰਸੀ ਵਰਕਰਾਂ ਦੇ ਦੋ ਧੜੇ ਆਹਮੋ-ਸਾਹਮਣੇ ਹੋ ਗਏ। ਰਾਜਾ ਵੜਿੰਗ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਧੜੇ ਦੇ ਸਮਰਥਕ ਜ਼ਿਲ੍ਹਾ ਕਾਂਗਰਸ ਦੀ ਮੀਟਿੰਗ ਵਿੱਚ ਰਾਜਾ ਵੜਿੰਗ ਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਧੜੇ ਦੇ ਸਮਰਥਕ ਆਹਮੋ-ਸਾਹਮਣੇ ਹੋ ਗਏ ਤੇ ਦੋਵਾਂ ਪਾਸਿਓਂ ਖੂਬ ਨਾਅਰੇਬਾਜ਼ੀ ਹੋਈ।

Image

ਦਸ ਮਿੰਟਾਂ ਲਈ ਰਾਜਾ ਵੜਿੰਗ, ਪੰਜਾਬ ਇੰਚਾਰਜ ਭੁਪੇਸ਼ ਬਘੇਲ ਅਤੇ ਰਵਿੰਦਰ ਡਾਲਵੀ ਨੇ ਸਭ ਕੁਝ ਦੇਖਦੇ ਰਹੇ। ਰਾਜਾ ਵੜਿੰਗ ਨੇ ਪਹਿਲਾਂ ਦੋਵਾਂ ਪਾਸਿਆਂ ਦੇ ਸਮਰਥਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਵਿੱਚ ਖੁਦ ਹੀ ਕਾਂਗਰਸੀ ਵਰਕਰਾਂ ਨੂੰ ਆਰਐਸਐਸ ਦੇ ਚਮਚੇ ਕਹਿ ਕੇ ਬਾਹਰ ਜਾਣ ਲਈ ਕਹਿ ਦਿੱਤਾ। ਇਸ ਤੋਂ ਬਾਅਦ ਵਿਵਾਦ ਹੋਰ ਵੀ ਭੜਕ ਗਿਆ ਤੇ ਆਸ਼ੂ ਧੜੇ ਦੇ ਸਮਰਥਕ ਜ਼ੋਰ-ਜ਼ੋਰ ਨਾਲ ਨਾਅਰੇ ਲਾਉਣ ਲੱਗੇ। ਸਾਥੀ ਸਮਰਥਕਾਂ ਦੇ ਹੀ ਵਿਚ ਬਚਾਅ ਕਰਕੇ ਉਥੋਂ ਬਾਹਰ ਕੀਤਾ ਗਿਆ ਜਿਸ ਤੋਂ ਬਾਅਦ ਮਾਹੌਲ ਸ਼ਾਂਤ ਹੋਇਆ।

ਇਸ ਦੌਰਾਨ ਪੰਜਾਬ ਇੰਚਾਰਜ ਭੁਪੇਸ਼ ਬਘੇਲ ਦੇ ਵਿਰੋਧ ਵਿੱਚ “ਬਾਘੇਲ ਗੋ ਬੈਕ” ਅਤੇ ਜਲ੍ਹਿਆਂਵਾਲਾ ਬਾਗ ਦੇ ਖਲਨਾਇਕ ਜਨਰਲ ਡਾਇਰ ਦੀ ਫੋਟੋ ਛਪੀਆਂ ਟੀ-ਸ਼ਰਟਾਂ ਲਹਿਰਾਈਆਂ ਗਈਆਂ।

ਕਾਂਗਰਸ ਦੀ ਮੀਟਿੰਗ ਸਵੇਰੇ 10 ਵਜੇ ਗੁਰੂ ਨਾਨਕ ਦੇਵ ਭਵਨ ਵਿੱਚ ਸ਼ੁਰੂ ਹੋਣ ਵਾਲੀ ਸੀ, ਪਰ ਕਿਸੇ ਕਾਰਨ ਕਰਕੇ ਮੀਟਿੰਗ ਦੇਰ ਨਾਲ ਸ਼ੁਰੂ ਹੋਈ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਤੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਸਵੇਰੇ 11.30 ਵਜੇ ਦੇ ਕਰੀਬ ਉੱਥੇ ਪਹੁੰਚੇ। ਜਿਵੇਂ ਹੀ ਉਹ ਅੰਦਰ ਦਾਖਲ ਹੋਏ, ਸਮਰਥਕਾਂ ਨੇ ਰਾਜਾ ਵੜਿੰਗ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਂਕਿ, ਵੜਿੰਗ ਨੇ ਤੁਰੰਤ ਵਰਕਰਾਂ ਨੂੰ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਨਿੱਜੀ ਨਾਅਰਿਆਂ ਦੀ ਬਜਾਏ ਸਿਰਫ ਪਾਰਟੀ ਦੇ ਹੱਕ ਵਿੱਚ “ਕਾਂਗਰਸ ਜ਼ਿੰਦਾਬਾਦ” ਦੇ ਨਾਅਰੇ ਲਗਾਉਣ ਦੀ ਹਦਾਇਤ ਕੀਤੀ।