ਮਜੀਠੀਆ ਤੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ''ਚ ਐਸਆਈਟੀ ਮੁਖੀ ਨੇ ਢਾਈ ਘੰਟੇ ਕੀਤੀ ਪੁੱਛਗਿੱਛ

ਮਜੀਠੀਆ ਤੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ''ਚ ਐਸਆਈਟੀ ਮੁਖੀ ਨੇ ਢਾਈ ਘੰਟੇ ਕੀਤੀ ਪੁੱਛਗਿੱਛ

ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਨਜ਼ਰਬੰਦ ਬਿਕਰਮ ਮਜੀਠੀਆ ਤੋ ਪੁੱਛ ਗਿੱਛ ਕਰਨ ਲਈ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਅਤੇ ਐਸਪੀ ਗੁਰਬੰਸ ਬੈਂਸ ਵੱਲੋਂ ਮਜੀਠੀਏ ਨਾਲ ਕਰੀਬ 2 ਘੰਟੇ ਪੁੱਛਗਿੱਛ ਕੀਤੀ। ਮਜੀਠੀਏ ਨਾਲ ਲੈਂਡ ਮਿਸਿੰਗ ਮਾਮਲੇ ਨੂੰ ਲੈ ਕੇ ਪੁੱਛਗਿੱਛ ਕੀਤੀ ਗਈ।

ਵਰੁਣ ਸ਼ਰਮਾ ਨੇ ਪ੍ਰੈਸ ਨਾਲ ਗੱਲਬਾਤ ਕਰਨ ਨਾ ਤੋ ਇਨਕਾਰ ਕਰ ਦਿੱਤਾ ਅਤੇ ਗੱਡੀਆਂ ਭਜਾ ਕੇ ਚਲਦੇ ਬਣੇ, ਜਦੋਂ ਕਿ ਪ੍ਰੈਸ ਨੂੰ ਸਪੈਸ਼ਲ ਬੁਲਾਇਆ ਗਿਆ ਸੀ ਕਿ ਐਸਐਸਪੀ ਵਰੁਣ ਸ਼ਰਮਾ ਸਪੈਸ਼ਲ ਪ੍ਰੈਸ ਕਰਨਗੇ, ਪਰ ਨਾਭਾ ਕੋਤਵਾਲੀ ਦੇ ਐਸਐਚਓ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਐਸਐਸਪੀ ਵਰੁਣ ਸ਼ਰਮਾ ਸਿੱਟ ਦੇ ਮੁਖੀ ਹਨ ਅਤੇ ਉਹਨਾਂ ਵੱਲੋਂ ਬਿਕਰਮ ਮਜੀਠੀਆ ਨਾਲ ਪੁੱਛ ਗਿਛ ਕੀਤੀ ਗਈ ਕੀ ਗੱਲ ਹੋਈ ਇਹ ਮੈਨੂੰ ਨਹੀਂ ਪਤਾ ਉਚ ਅਧਿਕਾਰੀਆਂ ਨੂੰ ਹੀ ਪਤਾ ਹੈ।