ਆਸਟ੍ਰੇਲੀਅਨ PM ਲਿਟਲ ਇੰਡੀਆ ਪੁੱਜੇ ਅਲਬਾਨੀਜ਼ ਨੇ ਚਖਿਆ ਭਾਰਤੀ ਸਟ੍ਰੀਟ ਫੂਡ ਜਾ ਸਵਾਦ। 

 ਆਸਟ੍ਰੇਲੀਅਨ PM ਲਿਟਲ ਇੰਡੀਆ ਪੁੱਜੇ ਅਲਬਾਨੀਜ਼ ਨੇ ਚਖਿਆ ਭਾਰਤੀ ਸਟ੍ਰੀਟ ਫੂਡ ਜਾ ਸਵਾਦ। 

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸ਼ੁੱਕਰਵਾਰ ਨੂੰ ਲਿਟਲ ਇੰਡੀਆ, ਹੈਰਿਸ ਪਾਰਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਿਫ਼ਾਰਸ਼ਾਂ 'ਤੇ ਭਾਰਤੀ ਸਟਰੀਟ ਫੂਡ ਦਾ ਸਵਾਦ ਚਖਿਆ। ਇਸ ਦੌਰਾਨ ਅਲਬਾਨੀਜ਼ ਨੇ ਚਾਟ ਅਤੇ ਜਲੇਬੀ ਖਾਧੀ। ਅਲਬਾਨੀਜ਼ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, "ਲਿਟਲ ਇੰਡੀਆ, ਹੈਰਿਸ ਪਾਰਕ ਵਿੱਚ @Charlton_AB ਦੇ ਨਾਲ ਸ਼ਾਨਦਾਰ ਸ਼ੁੱਕਰਵਾਰ ਦੀ ਰਾਤ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਫਾਰਸ਼ 'ਤੇ ਚਾਟਕਾਜ਼ ਵਿੱਚ ਚਾਟ ਅਤੇ ਜੈਪੁਰ ਸਵੀਟਸ ਵਿੱਚ ਜਲੇਬੀ ਟਰਾਈ ਕੀਤੀ।" 

                         Image

ਅਲਬਾਨੀਜ਼ ਨੇ ਭਾਰਤੀ ਭੋਜਨ ਦਾ ਆਨੰਦ ਲੈਂਦੇ ਹੋਏ ਖੁਦ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਉਥੇ ਹੀ ਪੀ.ਐੱਮ. ਮੋਦੀ ਨੇ ਅਲਬਾਨੀਜ਼ ਦੇ ਟਵੀਟ ਦਾ ਤੁਰੰਤ ਜਵਾਬ ਦਿੱਤਾ। ਉਨ੍ਹਾਂ ਲਿਖਿਆ, 'ਲੱਗ ਰਿਹਾ ਹੈ ਕਿ ਸ਼ੁੱਕਰਵਾਰ ਰਾਤ ਸ਼ਾਨਦਾਰ ਬੀਤੀ, ਤੁਸੀਂ ਭਾਰਤੀ ਸੱਭਿਆਚਾਰ ਅਤੇ ਵੱਖ-ਵੱਖ ਤਰ੍ਹਾਂ ਦੇ ਭੋਜਨ ਦਾ ਆਨੰਦ ਮਾਣਿਆ। ਇਹ ਸਚਮੁੱਚ ਸਭ ਤੋਂ ਚੰਗਾ ਹੈ, ਭਾਰਤ ਅਤੇ ਆਸਟ੍ਰੇਲੀਆ ਦੀ ਦੋਸਤੀ ਵਾਂਗ।'