ਬੱਬੂ ਮਾਨ ਦੀ ਤਸਵੀਰ ਤੇ ਨਾਂ ਦੀ ਗਲਤ ਵਰਤੋਂ ਕਰਨ ਵਾਲੇ ਤੇ ਹੋ ਸਕਦੀ ਹੈ ਸਖ਼ਤ ਕਾਰਵਾਈ। 

ਬੱਬੂ ਮਾਨ ਦੀ ਤਸਵੀਰ ਤੇ ਨਾਂ ਦੀ ਗਲਤ ਵਰਤੋਂ ਕਰਨ ਵਾਲੇ ਤੇ ਹੋ ਸਕਦੀ ਹੈ ਸਖ਼ਤ ਕਾਰਵਾਈ। 

ਬੱਬੂ ਮਾਨ ਨੇ ਸੋਸ਼ਲ ਮੀਡੀਆ ’ਤੇ ਆਪਣੇ ਚਾਹੁਣ ਵਾਲਿਆਂ ਲਈ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਸਿੱਧੇ ਤੌਰ ’ਤੇ ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ, ਜੋ ਬੱਬੂ ਮਾਨ ਦੀ ਤਸਵੀਰ ਜਾਂ ਨਾਂ ਜੋੜ ਕੇ ਕਿਸੇ ਦੂਜੇ ਨੂੰ ਮੰਦਾ ਬੋਲਦੇ ਹਨ। ਬੱਬੂ ਮਾਨ ਨੇ ਸੋਸ਼ਲ ਮੀਡੀਆ ’ਤੇ ਇਸ ਪੋਸਟ ਨੂੰ ਸਾਂਝਾ ਕਰਦਿਆਂ ਲਿਖਿਆ, ‘‘ਸਤਿ ਸ੍ਰੀ ਅਕਾਲ ਜੀ, ਸਨਿਮਰ ਬੇਨਤੀ ਹੈ ਕਿ ਮੇਰੀ ਫੋਟੋ ਲਗਾ ਕੇ ਜਾਂ ਮੇਰਾ ਨਾਂ ਜੋੜ ਕੇ ਕੋਈ ਵੀ ਸੱਜਣ ਜਾਂ ਕੋਈ ਵੀ ਚੈਨਲ ਆਪਣੇ ਕੋਲੋਂ ਖ਼ਬਰ ਬਣਾ ਕੇ ਕਿਸੇ ਵੀਰ ਭੈਣ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਮੰਦਾ ਸ਼ਬਦ ਨਾ ਬੋਲੇ। ਇਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’’

    Image

ਦੱਸ ਦੇਈਏ ਕਿ ਬੱਬੂ ਮਾਨ ਦਾ ਹਾਲ ਹੀ ’ਚ ‘ਚੰਡੀਗੜ੍ਹ ਦੀ ਪਤਝੜ’ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਬੱਬੂ ਮਾਨ ਨੇ ਆਪਣੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਹੈ, ਜਿਸ ਨੂੰ ਹੁਣ ਤਕ 7 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।