ਮਸ਼ਹੂਰ ਪੰਜਾਬੀ ਗਾਇਕ ਨਾਲ ਜਲੰਧਰ ਦੇ ਸਨੌਰਾ ਪੁਲ ਤੇ ਵਾਪਰਿਆ ਵੱਡਾ ਹਾਦਸਾ ਤੇਜ਼ ਰਫ਼ਤਾਰ ਕਾਰ ਗਰਿੱਲ ’ਚ ਫਸੀ

ਮਸ਼ਹੂਰ ਪੰਜਾਬੀ ਗਾਇਕ ਨਾਲ ਜਲੰਧਰ ਦੇ ਸਨੌਰਾ ਪੁਲ ਤੇ ਵਾਪਰਿਆ ਵੱਡਾ ਹਾਦਸਾ ਤੇਜ਼ ਰਫ਼ਤਾਰ ਕਾਰ ਗਰਿੱਲ ’ਚ ਫਸੀ

ਮਸ਼ਹੂਰ ਪੰਜਾਬੀ ਗਾਇਕ ਸਰਦਾਰ ਅਲੀ ਦੀ ਗੱਡੀ ਦਾ ਜਲੰਧਰ-ਪਠਾਨਕੋਟ ਹਾਈਵੇਅ 'ਤੇ ਭੋਗਪੁਰ ਨੇੜੇ 12 ਵਜੇ ਦੇ ਕਰੀਬ ਸਨੌਰਾ ਪੁਲ 'ਤੇ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਵਿਚ ਮਸ਼ਹੂਰ ਗਾਇਕ ਸਰਦਾਰ ਅਲੀ ਦਾ ਵਾਲ ਵਾਲ ਬਚਾਅ ਹੋ ਗਿਆ। ਸਰਦਾਰ ਅਲੀ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਜਦਕਿ ਸਰਦਾਰ ਅਲੀ ਦੇ ਦੋ ਭਤੀਜੇ ਅਤੇ ਕਾਰ ਚਾਲਕ ਗੰਭੀਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਪੰਜਾਬ ਪੁਲਸ ਦੀ ਸੜਕ ਸੁਰੱਖਿਆ ਦੀ ਟੀਮ ਨੇ ਹਸਪਤਾਲ ਦਾਖਲ ਕਰਵਾਇਆ ਹੈ। 

ਹਾਦਸਾ ਇੰਨਾ ਭਿਆਨਕ ਸੀ ਕਿ ਸੜਕ ਕਿਨਾਰੇ ਲੱਗੀ ਰੇਲਿੰਗ ਵਿਚ ਫਸਣ ਕਾਰਣ ਕਾਰ ਵਿਚਾਲਿਓਂ ਪਾੜ ਗਈ, ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।