CM ਮਾਨ ਤੇ ਕੇਜਰੀਵਾਲ ਪਹੁੰਚੇ ਹੁਸ਼ਿਆਰਪੁਰ,ਕੀਤੀ 867 ਕਰੋੜ ਦੀਆਂ ਯੋਜਨਾਵਾਂ ਦੀ ਸ਼ੁਰੂਆਤ,ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤਾ ਵੱਡਾ ਦਾਅਵਾ

CM ਮਾਨ ਤੇ ਕੇਜਰੀਵਾਲ ਪਹੁੰਚੇ ਹੁਸ਼ਿਆਰਪੁਰ,ਕੀਤੀ 867 ਕਰੋੜ ਦੀਆਂ ਯੋਜਨਾਵਾਂ ਦੀ ਸ਼ੁਰੂਆਤ,ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤਾ ਵੱਡਾ ਦਾਅਵਾ

ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਅੱਜ ਹੁਸ਼ਿਆਰਪੁਰ ਵਿਚ ਇਕ ਵਿਸ਼ਾਲ ‘ਵਿਕਾਸ ਕ੍ਰਾਂਤੀ ਰੈਲੀ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਦੋਆਬੇ ਵਿਚ ਕਰੀਬ 867 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਜਿੱਥੇ ਕਈ ਕੰਮਾਂ ਦੇ ਨੀਂਹ ਪੱਥਰ ਰੱਖੇ ਜਾ ਚੁੱਕੇ ਹਨ, ਉੱਥੇ ਕਈ ਮੁਕੰਮਲ ਹੋਏ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ। ਇਨ੍ਹਾਂ ਸਾਰੇ ਪ੍ਰੋਜੈਕਟਾਂ ਦਾ ਪੰਜਾਬ ਦੇ ਦੋਆਬਾ ਖੇਤਰ ਦੇ ਕਰੀਬ 10 ਵਿਧਾਨ ਸਭਾ ਹਲਕਿਆਂ ਦੇ ਲੋਕਾਂ ਨੂੰ ਲਾਭ ਹੋਵੇਗਾ।

ਇਸ ਮੌਕੇ ਭਗਵੰਤ ਮਾਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਅੱਜ ਅਸੀਂ ਕੋਈ ਸ਼ਕਤੀ ਪ੍ਰਦਰਸ਼ਨ ਜਾਂ ਫਿਰ ਨਿੰਦਿਆ ਕਰਨ ਲਈ ਇਥੇ ਨਹੀਂ ਆਏ ਹਾਂ ਸਗੋਂ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ ਦੇਣ ਆਏ ਹਾਂ। ਅੱਜ ਅਸੀਂ ਇਹ ਦੱਸਣ ਆਏ ਹਾਂ ਕਿ ਪੌਣੇ ਦੋ ਸਾਲ ਹੋ ਗਏ ਹਨ, ਅੱਜ ਸਾਡੇ ਵਾਲੰਟੀਅਰ ਸੀਨਾ ਚੋੜਾ ਕਰਕੇ ਆਪਣੇ ਪਿੰਡਾਂ-ਮੁਹੱਲਿਆਂ ਵਿਚ ਜਾ ਰਹੇ ਹਨ ਅਤੇ ਵਿਕਾਸ ਕਾਰਜਾਂ ਦੇ ਕੰਮ ਕਰਵਾ ਰਹੇ ਹਨ। ਹਸਪਤਾਲਾਂ ਦੀ ਹਾਲਤ ਸੁਧਰ ਰਹੀ ਹੈ, ਸਕੂਲ ਬਣ ਰਹੇ ਹਨ।

ਭਗਵੰਤ ਮਾਨ ਨੇ ਕਿਹਾ ਕਿ 26 ਜਨਵਰੀ ਤੱਕ ਪੰਜਾਬ ਵਿਚ ਕੋਈ ਅਜਿਹਾ ਹਸਪਤਾਲ ਨਹੀਂ ਹੋਵੇਗਾ, ਜਿੱਥੇ ਕੋਈ ਐਕਸ-ਰੇ ਦੀ ਮਸ਼ੀਨ ਨਹੀਂ ਹੋਵੇਗੀ। 26 ਜਨਵਰੀ ਤੱਕ ਪੰਜਾਬ ਦੇ ਹਰ ਹਸਪਤਾਲ ਵਿਚ ਐਕਸ-ਰੇ ਦੀ ਮਸ਼ੀਨ ਲੱਗੀ ਹੋਵੇਗੀ ਅਤੇ ਮਹਿੰਗੀ ਦਵਾਈ ਵੀ ਮਰੀਜ਼ਾਂ ਨੂੰ ਬਾਹਰੋਂ ਲਿਆਉਣ ਦੀ ਲੋੜ ਨਹੀਂ ਪਵੇਗੀ। ਹਰ ਮਹਿੰਗੀ ਦਵਾਈ ਹਸਪਤਾਲ ਵਿਚ ਹੀ ਮਿਲਿਆ ਕਰੇਗੀ। ਤੁਹਾਡੇ ਟੈਕਸ ਦਾ ਪੈਸਾ ਤੁਹਾਡੇ 'ਤੇ ਹੀ ਲਗਾਇਆ ਜਾਵੇਗਾ। 

               Image

ਰੈਲੀ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਲਈ ਅੱਜ ਇਕ ਇਤਿਹਾਸਕ ਦਿਨ ਹੈ। ਅੱਜ ਮੁੱਖ ਮੰਤਰੀ ਮਾਨ 867 ਕਰੋੜ ਰੁਪਏ ਦਾ ਪੈਕਜ ਹੁਸ਼ਿਆਰਪੁਰ ਵਾਸੀਆਂ ਲਈ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਦੌਰਾਨ ਕਦੇ ਅਜਿਹਾ ਨਹੀਂ ਹੋਇਆ ਹੋਵੇਗਾ ਕਿ ਕਿਸੇ ਸਰਕਾਰ ਨੇ ਹੁਸ਼ਿਆਰਪੁਰ ਦੀ ਤਰੱਕੀ ਅਤੇ ਵਿਕਾਸ ਲਈ ਇੰਨਾ ਵੱਡਾ ਪੈਕਜ ਦਿੱਤਾ ਹੋਵੇ। ਇਸ ਪੈਕਜ ਨਾਲ ਜ਼ਿਲ੍ਹੇ ਅੰਦਰ ਹਸਪਤਾਲ, ਮੁਹੱਲਾ ਕਲੀਨਿਕ ਬਣਨਗੇ, ਪਾਣੀ ਦੀ ਸਪਲਾਈ ਦੇ ਪ੍ਰਾਜੈਕਟ ਆ ਰਹੇ ਹਨ, ਗੰਦਗੀ ਸਾਫ਼ ਕਰਨ ਲਈ ਸੀਵਰੇਜ ਪਲਾਂਟ ਲੱਗਣਗੇ, ਸੜਕਾਂ ਬਣਨਗੀਆਂ, ਖੇਡ ਦੇ ਮੈਦਾਨ ਬਣਨਗੇ।

ਪੂਰੇ ਹੁਸ਼ਿਆਰਪੁਰ ਦੀ ਖ਼ੁਸ਼ਹਾਲੀ ਅਤੇ ਤਰੱਕੀ ਲਈ ਇਹ ਬਹੁਤ ਹੀ ਸ਼ਾਨਦਾਰ ਪੈਕਜ ਹੈ। ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੁਸ਼ਿਆਰਪੁਰ 'ਚ ਇਕ ਵੱਡਾ ਮੈਡੀਕਲ ਕਾਲਜ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ 4 ਮੈਡੀਕਲ ਕਾਲਜ ਹਨ, ਜਿਨ੍ਹਾਂ 'ਚੋਂ ਇਕ ਕਾਲਜ ਅੰਗਰੇਜ਼ ਬਣਾ ਕੇ ਗਏ ਸਨ। ਉਸ ਤੋਂ ਬਾਅਦ 75 ਸਾਲਾਂ 'ਚ 3 ਮੈਡੀਕਲ ਕਾਲਜ ਪਟਿਆਲਾ, ਫਰੀਦਕੋਟ ਅਤੇ ਮੋਹਾਲੀ 'ਚ ਬਣੇ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਢ ਸਾਲ ਹੀ ਹੋਇਆ ਹੈ, ਅਸੀਂ 5 ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਹੈ। ਇਹ 5 ਕਾਲਜ ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ, ਮਾਲੇਰਕੋਟਲਾ ਅਤੇ ਮੋਗਾ 'ਚ ਬਣਾਏ ਜਾਣਗੇ। ਜੋ ਕੰਮ 75 ਸਾਲਾਂ 'ਚ ਹੋਇਆ, ਉਸ ਤੋਂ ਦੁੱਗਣਾ ਕੰਮ ਪੰਜਾਬ 'ਚ 2 ਸਾਲਾਂ ਅੰਦਰ ਕਰਕੇ ਦਿਖਾਵਾਂਗੇ। ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਕਾਲਜਾਂ 'ਚ ਬੱਚੇ ਸਿਰਫ ਪੜ੍ਹਾਈ ਨਹੀਂ ਕਰਨਗੇ, ਸਗੋਂ 500 ਬੈੱਡਾਂ ਦਾ ਹਸਪਤਾਲ ਵੀ ਬਣਾਇਆ ਜਾਵੇਗਾ ਅਤੇ ਹੁਸ਼ਿਆਰਪੁਰ ਦੇ ਬਹੁਤ ਵੱਡੇ ਪੱਧਰ 'ਤੇ ਤਰੱਕੀ ਹੋਵੇਗੀ।

ਇਨ੍ਹਾਂ ਕਾਲਜਾਂ 'ਚ ਹਰ ਸਾਲ 100 ਬੱਚਿਆਂ ਨੂੰ ਮੈਡੀਕਲ ਦੀ ਡਿਗਰੀ ਦਿੱਤੀ ਜਾਵੇਗੀ। ਜ਼ਿਲ੍ਹੇ 'ਚ 33 ਨਵੇਂ ਮੁਹੱਲਾ ਕਲੀਨਿਕ ਬਣਾਏ ਜਾਣਗੇ। ਇਸ ਤੋਂ ਇਲਾਵਾ ਸੂਬੇ ਦੇ 550 ਪਿੰਡਾਂ ਅੰਦਰ ਖੇਡ ਦੇ ਮੈਦਾਨ ਬਣਾਏ ਜਾਣਗੇ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪਿਛਲੇ ਆਗੂਆਂ ਨੇ ਕਦੇ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹੁਣ ਪਿੰਡ-ਪਿੰਡ ਅੰਦਰ ਅਜਿਹੀ ਤਰੱਕੀ ਹੋਵੇਗੀ, ਜੋ ਕਿਸੇ ਨੇ ਦੇਖੀ ਨਹੀਂ ਹੋਵੇਗੀ। ਕੇਜਰੀਵਾਲ ਨੇ ਹੁਸ਼ਿਆਰਪੁਰ 'ਚ ਇਸ ਪੈਕਜ ਨਾਲ ਸਕੂਲ ਆਫ ਐਮੀਨੈਂਸ ਵੀ ਬਣਾਇਆ ਜਾ ਰਿਹਾ ਹੈ। ਹੁਣ ਗਰੀਬਾਂ, ਕਿਸਾਨਾਂ, ਮਜ਼ਦੂਰਾਂ ਅਤੇ ਰਿਕਸ਼ੇ ਵਾਲਿਆਂ ਦੇ ਬੱਚੇ ਡਾਕਟਰ, ਇੰਜੀਨੀਅਰ ਅਤੇ ਜੱਜ ਬਣਨਗੇ। ਆਮ ਆਦਮੀ ਪਾਰਟੀ ਇਕੱਲੀ ਅਜਿਹੀ ਪਾਰਟੀ ਹੈ, ਜੋ ਕਹਿੰਦੀ ਹੈ ਕਿ ਕਿ ਅਸੀਂ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਵਾਂਗੇ, ਸਾਨੂੰ ਵੋਟ ਦਿਓ।

ਕੇਜਰੀਵਾਲ ਨੇ ਕਿਹਾ ਕਿ ਪੂਰੇ ਪੰਜਾਬ ਅੰਦਰ 20 ਹਜ਼ਾਰ ਸਕੂਲ ਹਨ ਅਤੇ ਹਰ ਸਕੂਲ ਅੰਦਰ ਇਸ ਸਮੇਂ ਕੋਈ ਨਾ ਕੋਈ ਕੰਮ ਚੱਲ ਰਿਹਾ ਹੈ। ਪੰਜਾਬ ਦੇ ਹਰ ਬੱਚੇ ਦੀ ਸਿੱਖਿਆ ਦੀ ਜ਼ਿੰਮੇਵਾਰੀ ਸਾਡੀ ਹੈ। ਅੱਜ ਪੂਰੇ ਪੰਜਾਬ ਅੰਦਰ ਬਿਜਲੀ ਦੇ ਬਿੱਲ ਮੁਫ਼ਤ ਕਰ ਦਿੱਤੇ ਗਏ ਅਤੇ ਪੰਜਾਬ ਦੇ ਲੋਕ ਬਹੁਤ ਖ਼ੁਸ਼ ਹਨ। ਹੁਣ ਪੰਜਾਬ ਦੇ ਕੋਨੇ-ਕੋਨੇ 'ਚ 24 ਘੰਟੇ ਬਿਜਲੀ ਆਉਣ ਲੱਗੀ ਹੈ। ਆਉਣ ਵਾਲੇ ਸਮੇਂ 'ਚ ਬਹੁਤ ਵੱਡੇ-ਵੱਡੇ ਕੰਮ ਹੋਣ ਵਾਲੇ ਹਨ। ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਰਾਸ਼ਨ ਲੈਣ ਲਈ ਲੋਕਾਂ ਨੂੰ ਦੁਕਾਨ 'ਤੇ ਜਾਣਾ ਪੈਂਦਾ ਸੀ ਪਰ ਹੁਣ 'ਆਟਾ-ਦਾਲ ਸਕੀਮ' ਤਹਿਤ ਘਰ-ਘਰ ਰਾਸ਼ਨ ਭੇਜਿਆ ਜਾਵੇਗਾ। ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਅਗਲੇ 1-2 ਮਹੀਨਿਆਂ ਅੰਦਰ ਪੰਜਾਬ ਵਾਸੀਆਂ ਨੂੰ ਕਿਸੇ ਸਰਕਾਰੀ ਦਫ਼ਤਰ 'ਚ ਕੰਮ ਕਰਾਉਣ ਦੀ ਲੋੜ ਨਹੀਂ ਹੈ, ਸਗੋਂ ਇਕ ਫੋਨ 'ਤੇ ਸਰਕਾਰੀ ਅਫ਼ਸਰ ਤੁਹਾਡੇ ਘਰ ਆ ਕੇ ਕੰਮ ਕਰਕੇ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਪੂਰੀ ਕ੍ਰਾਂਤੀ ਆਉਣ ਵਾਲੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਈਮਾਨਦਾਰ ਸਰਕਾਰ ਹੈ ਅਤੇ ਅਸੀਂ ਇਕ-ਇਕ ਪੈਸਾ ਬਚਾ ਰਹੇ ਹਾਂ। ਜੋ ਪੈਸਾ ਪਹਿਲਾਂ ਸਰਕਾਰਾਂ ਲੁੱਟ ਕੇ ਲੈ ਜਾਂਦੀਆਂ ਸਨ, ਉਹ ਸਾਰਾ ਪੈਸਾ ਹੁਣ ਪੰਜਾਬ ਦੇ ਵਿਕਾਸ ਲਈ ਖ਼ਰਚਿਆ ਜਾ ਰਿਹਾ ਹੈ।

ਭਗਵੰਤ ਮਾਨ ਨੇ ਲੋਕ ਸਭਾ ਦੀਆਂ ਸਾਰੀਆਂ 13 ਸੀਟਾਂ ਜਿੱਤਣ ਦਾ ਕੀਤਾ ਦਾਅਵਾ 
ਉਥੇ ਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਅਸੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਾਂਗੇ। ਇਥੋਂ ਤੱਕ ਕਿ ਚੰਡੀਗੜ੍ਹ ਦੀ ਲੋਕ ਸਭਾ ਸੀਟ ਵੀ ਅਸੀਂ ਹੀ ਜਿੱਤਾਂਗੇ। ਇਸ ਮੌਕੇ ਭਾਜਪਾ ਦੀ ਮੋਦੀ ਸਰਕਾਰ 'ਤੇ ਵੀ ਖ਼ੂਬ ਰਗੜੇ ਲਾਏ ਗਏ