ਨੌਜਵਾਨ ਨੇ ਜਬਰ-ਜ਼ਿਨਾਹ ਦਾ ਵਿਰੋਧ ਕਰਨ ''ਤੇ ਦੋਸਤ ਦੇ ਗੁਪਤ ਅੰਗ ''ਚ ਕੰਪ੍ਰੈਸ਼ਰ ਨਾਲ ਭਰੀ ਹਵਾ

ਨੌਜਵਾਨ ਨੇ ਜਬਰ-ਜ਼ਿਨਾਹ ਦਾ ਵਿਰੋਧ ਕਰਨ ''ਤੇ ਦੋਸਤ ਦੇ ਗੁਪਤ ਅੰਗ ''ਚ ਕੰਪ੍ਰੈਸ਼ਰ ਨਾਲ ਭਰੀ ਹਵਾ

ਨੋਇਡਾ ਦੇ ਕਾਸਨਾ ਥਾਣਾ ਖੇਤਰ 'ਚ ਸਥਿਤ ਮੋਟਰ ਗੈਰਾਜ 'ਚ ਕੰਮ ਕਰਨ ਵਾਲੇ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਇਕ ਸਾਥੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਦੋਸਤ ਨੇ 'ਕੰਪ੍ਰੈਸਰ' ਨਾਲ ਉਸ ਦੇ ਗੁਪਤ ਅੰਗਾਂ 'ਚ ਹਵਾ ਭਰ ਦਿੱਤੀ, ਜਿਸ ਕਾਰਨ ਉਸ ਦੀਆਂ ਅੰਤੜੀਆਂ ਫਟ ਗਈਆਂ। ਦੱਸ ਦੇਈਏ ਕਿ ਪੀੜਤ ਨੌਜਵਾਨ ਹਸਪਤਾਲ ਵਿਚ ਜੇਰੇ ਇਲਾਜ ਹੈ।

ਕਾਸਨਾ ਥਾਣਾ ਇੰਚਾਰਜ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਇਕ ਵਿਅਕਤੀ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਕਿ ਕਸਨਾ ਸਥਿਤ ਇਕ ਮੋਟਰ ਗੈਰੇਜ 'ਚ ਕੰਮ ਕਰਦੇ ਉਸ ਦੇ ਭਰਾ ਨਾਲ ਉਸ ਦੇ ਸਾਥੀ ਰੋਹਿਤ ਵਰਮਾ ਨੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਦੇ ਭਰਾ ਦੇ ਗੁਪਤ ਅੰਗ 'ਚ ਹਵਾ ਭਰ ਦਿੱਤੀ, ਜਿਸ ਕਾਰਨ ਉਸ ਦੀਆਂ ਅੰਤੜੀਆਂ ਫਟ ਗਈਆਂ। ਇਸ ਸਮੇਂ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਉਹਨਾਂ ਨੇ ਦੱਸਿਆ ਕਿ ਪੀੜਤ ਨੂੰ ਇਕ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੀੜਤ ਨੇ ਦੋਸ਼ ਲਗਾਇਆ ਕਿ ਰੋਹਿਤ ਦੇ ਨਾਲ ਦੋ ਹੋਰ ਲੋਕ ਵੀ ਇਸ ਘਟਨਾ ਵਿਚ ਸ਼ਾਮਲ ਹਨ। ਥਾਣਾ ਇੰਚਾਰਜ ਨੇ ਦੱਸਿਆ ਕਿ ਘਟਨਾ ਦੀ ਰਿਪੋਰਟ ਦਰਜ ਕਰਕੇ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।