ਦਿੱਲੀ ਏਅਰਪੋਰਟ ''ਤੇ ਕਸਟਮ ਦੀ ਕਾਰਵਾਈ, ਯਾਤਰੀ ਕੋਲੋਂ 870 ਗ੍ਰਾਮ 24 ਕੈਰੇਟ ਸੋਨਾ ਬਰਾਮਦ

ਦਿੱਲੀ ਏਅਰਪੋਰਟ ''ਤੇ ਕਸਟਮ ਦੀ ਕਾਰਵਾਈ, ਯਾਤਰੀ ਕੋਲੋਂ 870 ਗ੍ਰਾਮ 24 ਕੈਰੇਟ ਸੋਨਾ ਬਰਾਮਦ

ਦਿੱਲੀ ਏਅਰਪੋਰਟ ‘ਤੇ ਕਸਟਮ ਅਧਿਕਾਰੀਆਂ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਨਵੀਂ ਦਿੱਲੀ ਦੇ ਏਅਰਪੋਰਟ ‘ਤੇ ਕਸਟਮ ਅਧਿਕਾਰੀਆਂ ਨੇ ਸੋਨੇ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਤੇ ਯਾਤਰੀਆਂ ਦੀ ਪ੍ਰੋਫਾਈਲ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ।

ਦਿੱਲੀ ਤੋਂ ਮੁੰਬਈ ਜਾਣ ਵਾਲੇ ਇਕ ਯਾਤਰੀ ਨੂੰ ਏਅਰਪੋਰਟ ਦੇ ਟਰਮੀਨਲ-1 ‘ਤੇ ਰੋਕ ਦਿੱਤਾ ਗਿਆ। ਯਾਤਰੀ ਘਰੇਲੂ ਸਾਮਾਨ ਦੇ ਨਾਲ-ਨਾਲ ਇਕ ਇਲੈਕਟ੍ਰਿਕ ਸਕੂਟੀ ਲੈ ਕੇ ਜਾ ਰਿਹਾ ਸੀ ਤੇ ਹੱਥ ਵਾਲੇ ਸਾਮਾਨ ਦੀ ਐਕਸਰੇ ਸਕਰੀਨਿੰਗ ਦੌਰਾਨ ਕੁਝ ਸ਼ੱਕੀ ਚੀਜ਼ਾਂ ਸਾਹਮਣੇ ਆਈਆਂ। ਇਲੈਕਟ੍ਰਿਕ ਸਕੂਟੀ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕਿਵੇਂ ਕਸਟਮ ਅਧਿਕਾਰੀਆਂ ਨੂੰ ਧੋਖਾ ਦਿੱਤਾ ਜਾ ਰਿਹਾ ਸੀ। ਜਾਂਚ ਦੌਰਾਨ ਸੋਨੇ ਦੇ 19 ਕੱਟੇ ਹੋਏ ਟੁਕੜੇ ਮਿਲਦੇ ਹਨ ਜਿਨ੍ਹਾਂ ਦਾ ਵਜ਼ਨ ਕੀਤਾ ਜਾਂਦਾ ਹੈ ਤੇ ਕਸਟਮ ਦੀ ਨਜ਼ਰ ਤੋਂ ਬਚਣ ਲਈ ਇਨ੍ਹਾਂ ਟੁਕੜਿਆਂ ਨੂੰ ਸਕੂਟੀ ਦੇ ਟਾਇਰ ਦੇ ਅੰਦਰਲੇ ਹਿੱਸੇ ਵਿਚ ਬਹੁਤ ਚਾਲਾਕੀ ਦੇ ਨਾਲ ਛੁਪਾ ਕੇ ਰੱਖਿਆ ਜਾਂਦਾ ਹੈ ਪਰ ਕਸਟਮ ਅਧਿਕਾਰੀਆਂ ਦੀ ਨਜ਼ਰ ਤੋਂ ਬਚ ਨਹੀਂ ਪਾਉਂਦੇ ਤੇ ਤਸਕਰੀ ਫੇਲ੍ਹ ਹੋ ਜਾਂਦੀ ਹੈ।

ਇਲੈਕਟ੍ਰਿਕ ਸਕੂਟੀ ਵਿਚ 24 ਕੈਰੇਟ ਦੇ 19 ਕੱਟੇ ਹੋਏ ਟੁਕੜੇ ਟਾਇਰ ਵਿਚ ਲੁਕਾਏ ਗਏ ਸੀ। ਸਕੂਟੀ ਨੂੰ ਜ਼ਬਤ ਕਰਕੇ ਸੋਨੇ ਦੇ ਟੁਕੜਿਆਂ ਨੂੰ ਬਾਹਰ ਕੱਢਿਆ ਗਿਆ ਤੇ ਨੌਜਵਾਨਾਂ ਨੂੰ ਤੁਰੰਤ ਫੜ ਲਿਆ ਗਿਆ ਜਿਨ੍ਹਾਂ ਕੋਲੋਂ ਇਹ ਸਕੂਟੀ ਬਰਾਮਦ ਕੀਤੀ ਗਈ ਹੈ।