- Updated: August 07, 2026 05:47 PM
ਲੁਧਿਆਣਾ ਦੇ 6 ਵੱਡੇ ਉਦਯੋਗਿਕ ਘਰਾਣੇ ਈ. ਡੀ. ਦੀ ਰਡਾਰ 'ਤੇ ਆ ਗਏ ਹਨ। ਮਿਲੀ ਜਾਣਕਾਰੀ ਮੁਤਾਬਕ, ਇਹ ਮਾਮਲਾ ਉਨ੍ਹਾਂ ਉਦਯੋਗਿਕ ਘਰਾਣਿਆਂ ਨੂੰ ਹੋਈ 340 ਏਕੜ ਲੈਂਡ ਅਲਾਟਮੈਂਟ ਨਾਲ ਜੁੜਿਆ ਹੋਇਆ ਹੈ। ਇਹ ਜਗ੍ਹਾ ਫੋਕਲ ਪੁਆਇੰਟ ਫੇਜ਼ 4 ਵਿਚ ਦੱਸੀ ਜਾ ਰਹੀ ਹੈ, ਜੋ ਇੰਡਸਟਰੀ ਲਈ ਆਫ਼ ਦਿ ਸ਼ੇਲਫ਼ ਸਕੀਮ ਦੇ ਤਹਿਤ ਅਲਾਟ ਕੀਤੀ ਗਈ ਸੀ, ਪਰ ਉਸ ਜਗ੍ਹਾ 'ਤੇ ਕਮਰਸ਼ੀਅਲ ਤੇ ਗਰੁੱਪ ਹਾਊਸਿੰਗ ਪ੍ਰਾਜੈਕਟ ਬਣਾ ਲਏ ਹਨ। ਈ. ਡੀ. ਨੇ ਗਲਾਡਾ ਤੋਂ ਇਸ ਦਾ ਰਿਕਾਰਡ ਮੰਗਿਆ ਹੈ। ਇਸ ਵਿਚ ਚੇਂਜ ਆਫ਼ ਲੈਂਡ ਯੂਜ਼, ਲੇਅ ਆਊਟ ਦੇ ਦਸਤਾਵੇਜ਼ ਮੁੱਖ ਰੂਪ ਵਿਚ ਸ਼ਾਮਲ ਹਨ। ਇਸ ਦੇ ਅਧਾਰ 'ਤੇ ਚੈੱਕ ਕੀਤਾ ਜਾਵੇਗਾ ਕਿ ਕਿੰਨੀ ਜਗ੍ਹਾ 'ਤੇ ਇੰਡਸਟ੍ਰੀਅਲ, ਕਮਰਸ਼ੀਅਲ ਤੇ ਰਿਹਾਇਸ਼ੀ ਨਿਰਮਾਣ ਕੀਤਾ ਗਿਆ ਹੈ।
ਕੁਝ ਦਿਨ ਪਹਿਲਾਂ ਪੀ. ਐੱਸ. ਆਈ. ਈ. ਸੀ. ਦੇ ਮੌਜੂਦਾ ਤੇ ਸਾਬਕਾ ਅਫ਼ਸਰਾਂ 'ਤੇ ਵੀ ਰੇਡ ਹੋਈ ਸੀ। ਇਸ ਕਾਰਵਾਈ ਨੂੰ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਮਗਰੋਂ ਚੱਲ ਰਹੀ ਜਾਂਚ ਦਾ ਹਿੱਸਾ ਮੰਨਿਆ ਜਾ ਰਿਹਾ ਹੈ, ਜਿਸ ਦੇ ਅਧਾਰ 'ਤੇ ਕੁਝ ਦਿਨ ਪਹਿਲਾਂ ਪੀ. ਐੱਸ. ਆਈ. ਈ. ਸੀ. ਦੇ ਮੌਜੂਦਾ ਤੇ ਸਾਬਕਾ ਅਫ਼ਸਰਾਂ 'ਤੇ ਵੀ ਹੋਈ ਸੀ। ਇਹ ਮਾਮਲਾ ਵੀ ਇੰਡਸਟ੍ਰੀਅਲ ਲੈਂਡ ਅਲਾਟਮੈਂਟ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ, ਜਿਸ ਮਗਰੋਂ ਲੁਧਿਆਣਾ ਦੇ 6 ਵੱਡੇ ਉਦਯੋਗਿਕ ਘਰਾਣੇ ਈ. ਡੀ. ਦੀ ਜਾਂਚ ਦੇ ਘੇਰੇ ਵਿਚ ਆ ਗਏ ਹਨ।