87 ਦੀ ਉਮਰ ''ਚ ਵੱਖ-ਵੱਖ ਸਰਕਾਰਾਂ ਵਿਚ ਮੰਤਰੀ ਰਹੇ ਡੀ.ਬੀ. ਚੰਦਰਗੌੜਾ ਨੇ ਦੁਨੀਆਂ ਨੂੰ ਕਿਹਾ ਅਲਵਿਦਾ।

87 ਦੀ ਉਮਰ ''ਚ ਵੱਖ-ਵੱਖ ਸਰਕਾਰਾਂ ਵਿਚ ਮੰਤਰੀ ਰਹੇ ਡੀ.ਬੀ. ਚੰਦਰਗੌੜਾ ਨੇ ਦੁਨੀਆਂ ਨੂੰ ਕਿਹਾ ਅਲਵਿਦਾ।

ਚਿਕਮਗਰੂ, ਕਾਂਗਰਸ ਦੇ ਮਾਹਰ ਨੇਤਾ ਅਤੇ ਸਾਬਕਾ ਮੰਤਰੀ ਡੀ.ਬੀ. ਚੰਦਰਗੌੜਾ ਦਾ ਮੰਗਲਵਾਰ ਸਵੇਰੇ ਉਨ੍ਹਾਂ ਦੇ ਘਰ ਵਿਚ ਲਏ ਆਖਰੀ ਸਾਹ। ਉਹ 87 ਸਾਲ ਦੇ ਸਨ।  ਦਸਿਆ ਜਾ ਰਿਹਾ ਹਾਈ ਕਿ ਵੱਧਦੀ ਉਮਰ ਸੰਬੰਧੀ ਬੀਮਾਰੀਆਂ ਦੇ ਕਾਰਨ ਮੁਦੀਗੇਰੇ ਤਾਲੁਕ ਦੇ ਦਰਾਦਾਹੱਲੀ ਵਿਚ ਉਨ੍ਹਾਂ ਦੇ ਘਰ ਵਿਚ ਦੁਨੀਆਂ ਨੂੰ ਅਲਵਿਦਾ ਕਹਿ ਗਏ। ਗੌੜਾ ਉਸ ਵੇਲੇ ਸੁਰਖੀਆਂ 'ਚ ਆਏ ਜਦੋ 1978 ਵਿਚ ਆਪਾਕਾਲ ਦੇ ਬਾਅਦ ਪੂਰਵ ਪ੍ਰਧਾਨ ਮੰਤਰੀ ਇੰਦਿਰਾ ਗਾਂਧੀ ਲਈ ਆਪਣੀ ਸੰਸਦੀ ਸੀਟ ਛੱਡੀ ਸੀ ਤਾਂ ਜੋ ਇੰਦਰਾ ਗਾਂਧੀ ਦੀ ਸਿਆਸੀ ਵਾਪਸੀ ਦਾ ਰਾਹ ਪੱਧਰਾ ਹੋ ਸਕੇ।

ਗੌੜਾ ਪਰਿਵਾਰ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਅੱਜ ਸ਼ਾਮ ਤੱਕ ਮੁਦੀਗੇਰੇ ਦੇ ਅਦਯੰਤਯਾ ਰੰਗਮੰਦਿਰ 'ਚ ਰੱਖਿਆ ਜਾਵੇਗਾ ਅਤੇ ਬੁੱਧਵਾਰ ਨੂੰ ਉਨ੍ਹਾਂ ਦੇ ਜੱਦੀ ਸਥਾਨ ਦਾਰਾਦਹੱਲੀ 'ਚ ਅੰਤਿਮ ਸੰਸਕਾਰ ਕੀਤੇ ਜਾਣ ਦੀ ਸੰਭਾਵਨਾ ਹੈ। ਵਿਧਾਨ ਸਭਾ, ਵਿਧਾਨ ਪ੍ਰੀਸ਼ਦ, ਲੋਕ ਸਭਾ ਅਤੇ ਰਾਜ ਸਭਾ ਦੇ ਚਾਰੋਂ ਸਦਨਾਂ ਦੇ ਮੈਂਬਰ ਰਹਿ ਚੁੱਕੇ ਗੌੜਾ ਵੱਖ-ਵੱਖ ਸਿਆਸੀ ਪਾਰਟੀਆਂ ਵਿਚ ਰਹਿ ਚੁੱਕੇ ਹਨ। ਇਨ੍ਹਾਂ ਵਿਚ ਪ੍ਰਜਾ ਸੋਸ਼ਲਿਸਟ ਪਾਰਟੀ, ਕਰਨਾਟਕ ਕ੍ਰਾਂਤੀ ਰੰਗ, ਜਨਤਾ ਪਾਰਟੀ, ਜਨਤਾ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਮਲ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਗੌੜਾ ਨੂੰ ਇਕ ਬਜ਼ੁਰਗ ਲੋਕ ਸੇਵਕ ਦੱਸਿਆ। ਆਪਣੇ ਸ਼ੋਕ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕਰਨਾਟਕ ਵਿਚ ਇੱਕ ਸੰਸਦ ਮੈਂਬਰ, ਵਿਧਾਇਕ ਅਤੇ ਮੰਤਰੀ ਵਜੋਂ ਅਮਿੱਟ ਛਾਪ ਛੱਡੀ ਹੈ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ, "ਸੰਵਿਧਾਨ ਬਾਰੇ ਉਨ੍ਹਾਂ ਦੀ ਡੂੰਘੀ ਸਮਝ ਅਤੇ ਕਮਿਊਨਿਟੀ ਸੇਵਾ ਪ੍ਰਤੀ ਵਚਨਬੱਧਤਾ ਕਮਾਲ ਦੀ ਸੀ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ। ਓਮ ਸ਼ਾਂਤੀ।'' ਪੇਸ਼ੇ ਤੋਂ ਵਕੀਲ ਗੌੜਾ ਨੇ 1971 ਵਿੱਚ ਕਾਂਗਰਸ ਰਾਹੀਂ ਰਾਜਨੀਤੀ ਵਿਚ ਪ੍ਰਵੇਸ਼ ਕੀਤਾ। ਉਹ ਤਿੰਨ ਵਾਰ ਲੋਕ ਸਭਾ ਅਤੇ ਇੱਕ ਵਾਰ ਰਾਜ ਸਭਾ ਦੇ ਮੈਂਬਰ ਰਹੇ।
 ਉਨ੍ਹਾਂ ਨੇ 1971 ਅਤੇ 1977 ਵਿੱਚ ਕਾਂਗਰਸ ਦੀ ਟਿਕਟ 'ਤੇ ਚਿੱਕਮਗਲੁਰੂ ਸੰਸਦੀ ਹਲਕੇ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤੀ।
ਇੰਦਰਾ ਗਾਂਧੀ ਲਈ ਸੀਟ ਛੱਡਣ ਤੋਂ ਬਾਅਦ, ਗੌੜਾ 1978 ਤੋਂ 1983 ਤੱਕ ਕਾਂਗਰਸ ਤੋਂ ਵਿਧਾਨ ਪ੍ਰੀਸ਼ਦ ਦੇ ਮੈਂਬਰ ਬਣੇ ਅਤੇ ਦੇਵਰਾਜ ਉਰਸ ਮੰਤਰੀ ਮੰਡਲ ਵਿਚ ਮੰਤਰੀ ਬਣੇ। ਬਾਅਦ ਵਿਚ ਬਦਲਦੇ ਸਿਆਸੀ ਦ੍ਰਿਸ਼ ਨੂੰ ਦੇਖਦਿਆਂ ਉਹ ਉਰਸ ਦੇ ਨਾਲ ਹੀ ਕਾਂਗਰਸ ਛੱਡ ਕੇ ਕਰਨਾਟਕ ਕ੍ਰਾਂਤੀ ਰੰਗ ਵਿਚ ਸ਼ਾਮਲ ਹੋ ਗਏ।

ਗੌੜਾ ਤਿੰਨ ਵਾਰ ਵਿਧਾਨ ਸਭਾ ਦੇ ਮੈਂਬਰ ਰਹੇ। ਉਨ੍ਹਾਂ ਨੇ ਜਨਤਾ ਪਾਰਟੀ ਦੀ ਟਿਕਟ 'ਤੇ ਤੀਰਥਹੱਲੀ ਹਲਕੇ ਦੀ ਦੋ ਵਾਰ ਅਤੇ ਕਾਂਗਰਸ ਦੀ ਟਿਕਟ 'ਤੇ ਇਕ ਵਾਰ ਸ੍ਰੀਨਗਰ ਹਲਕੇ ਦੀ ਪ੍ਰਤੀਨਿਧਤਾ ਕੀਤੀ। ਉਹ ਐਸਐਮ ਕ੍ਰਿਸ਼ਨਾ ਸਰਕਾਰ ਵਿਚ ਕਾਨੂੰਨ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਸਨ। ਉਹ 1986 ਵਿਚ ਜਨਤਾ ਪਾਰਟੀ ਦੀ ਟਿਕਟ 'ਤੇ ਰਾਜ ਸਭਾ ਮੈਂਬਰ ਬਣੇ।  ਉਨ੍ਹਾਂ ਨੇ 2009 ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਟਿਕਟ 'ਤੇ ਬੈਂਗਲੁਰੂ ਉੱਤਰੀ ਸੰਸਦੀ ਹਲਕੇ ਤੋਂ ਚੋਣ ਲੜੀ ਅਤੇ ਲੋਕ ਸਭਾ ਵਿਚ ਪਹੁੰਚੇ।

ਗੌੜਾ, ਜੋ ਵੱਖ-ਵੱਖ ਸਰਕਾਰਾਂ ਵਿਚ ਮੰਤਰੀ ਰਹੇ, 1983 ਤੋਂ 1985 ਤੱਕ ਰਾਜ ਵਿਧਾਨ ਸਭਾ ਦੇ ਸਪੀਕਰ ਅਤੇ ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ ਦੋਵਾਂ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਗੌੜਾ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਉਹ ਸਾਹਿਤ ਦੇ ਡੂੰਘੇ ਗਿਆਨ ਦੇ ਨਾਲ ਇੱਕ ਚਤੁਰ ਸਿਆਸਤਦਾਨ ਸਨ। “ਉਨ੍ਹਾਂ ਦਾ ਦੇਹਾਂਤ ਕਰਨਾਟਕ ਦੀ ਰਾਜਨੀਤੀ ਲਈ ਇੱਕ ਘਾਟਾ ਹੈ,” ਉਸਨੇ ਕਿਹਾ, ਉਹ ਬੁੱਧਵਾਰ ਨੂੰ ਮੁਦੀਗੇਰੇ ਵਿਚ ਗੌੜਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣਗੇ। ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਨੇ ਚੰਦਰ ਗੌੜਾ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ, ਸਾਬਕਾ ਮੁੱਖ ਮੰਤਰੀ - ਬੀ. ਐੱਸ. ਯੇਦੀਯੁਰੱਪਾ, ਬਸਵਰਾਜ ਬੋਮਈ ਅਤੇ ਐਚਡੀ ਕੁਮਾਰਸਵਾਮੀ ਸਮੇਤ ਕਈ ਨੇਤਾਵਾਂ ਅਤੇ ਸ਼ਖਸੀਅਤਾਂ ਨੇ ਗੌੜਾ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।